11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜਮਹੂਰੀ ਕਿਸਾਨ ਸਭਾ ਦੇ ਅਹੁਦੇਦਾਰਾਂ ਦੀ ਰੋਹ ਭਰੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-04-2026
ਚੋਗਾਵਾਂ, 28 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਅਹੁਦੇਦਾਰਾਂ ਦੀ ਰੋਹ ਭਰੀ ਮੀਟਿੰਗ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ ਦੇ ਗ੍ਰਹਿ ਵਿਖੇ ਬਲਦੇਵ ਸਿੰਘ ਚਵਿੰਡਾ, ਬਲਬੀਰ ਸਿੰਘ ਕੱਕੜ ਅਤੇ ਅਮਰਜੀਤ ਸਿੰਘ ਭੀਲੋਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ 29-11-2024 ਨੂੰ ਵਿਰਸਾ ਸਿੰਘ ਦੀ ਦੁਕਾਨ ਦੀ ਚੋਰੀ ਹੋਈ ਸੀ | ਪੁਲਿਸ ਥਾਣਾ ਲੋਪੋਕੇ ਵਿਖੇ ਮੁਕਦਮਾ ਵੀ ਦਰਜ ਹੋਇਆ | ਉਨ੍ਹਾਂ ਦੋਸ਼ ਲਗਾਉਂਦਿਆਂ ਦੱਸਿਆ ਕਿ ਸਾਨੂੰ ਹੁਣ ਪਤਾ ਲੱਗਾ ਕਿ ਬੀਬੀ ਅਤੇ ਉਸਦੇ ਤਿੰਨ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਉਲਟਾ ਹੁਣ ਉਕਤ ਵਿਅਕਤੀਆਂ ਨੇ ਵਿਰਸਾ ਸਿੰਘ ਦੇ ਪੁੱਤਰ ਗੁਰਸੇਵਕ ਸਿੰਘ ਉਪਰ ਰਾਈਫਲ ਦਿਖਾ ਕੇ ਧਮਕੀਆਂ ਦੇਣ ਦੀ ਝੂਠੀ ਦਰਖਾਸਤ ਦੇ ਦਿੱਤੀ | ਵਿਰਸਾ ਸਿੰਘ ਨੇ ਪੁਲਿਸ ਇਨਕੁਆਰੀ ਵਿੱਚ ਪੂਰਾ ਸਹਿਯੋਗ ਦਿੱਤਾ | ਪਰ ਪੁਲਿਸ ਨੇ ਵਿਰਸਾ ਸਿੰਘ ਦੀ ਦਰਖਾਸਤ ਤੇ ਚੋਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ | ਜਿਸ ਦਾ ਸਾਡੀ ਜਥੇਬੰਦੀ ਵਿਚ ਭਾਰੀ ਰੋਸ ਹੈ | ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਝੂਠੀ ਦਰਖਾਸਤ ਦੇਣ ਵਾਲਿਆ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਥਾਣਾ ਲੋਪੋਕੇ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ | ਇਸ ਸਬੰਧੀ ਦੂਜੀ ਧਿਰ ਨੇ ਲੱਗੇ ਦੋਸ਼ ਨਕਾਰੇ | ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਪਹਿਲੂਆਂ ਤੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਬਿਕਰਮਜੀਤ ਸਿੰਘ ਕੋਹਾਲੀ, ਬਲਦੇਵ ਸਿੰਘ ਚਵਿੰਡਾ, ਬਲਦੇਵ ਸਿੰਘ ਚੋਗਾਵਾਂ, ਸੂਰਤਾ ਸਿੰਘ, ਬਲਬੀਰ ਸਿੰਘ ਕੱਕੜ, ਵਿਸਾਖਾ ਸਿੰਘ ਭੰਗਵਾਂ, ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਸਾਧਾ ਸਿੰਘ ਖਿਆਲਾ, ਭੁਪਿੰਦਰ ਸਿੰਘ ਖਿਆਲਾ, ਲੱਖਾ ਸਿੰਘ ਤੱਲੇ, ਸਰਦੂਲ ਸਿੰਘ ਤੱਲੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਿੱਲ ਪਰਿਵਾਰ ਨੇ ਪਿੰਡ ਲਿਧੜ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਬੱਚਿਆਂ ਦੇ ਕਵਿਤਾ ਗਾਇਨ ਮੁਕਾਬਲੇ 4 ਮਈ ਨੂੰ
Ad Position 24