ਰਈਆ, 28 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪਿਛਲੇ ਸਮੇਂ ਪੰਜਾਬ ਵਿਚ ਚਲੇ ਖਾੜਕੂਵਾਦ ਦੌਰ ਦੌਰਾਨ ਦੇਸ਼ ਵਿਰੋਧੀ ਅਨਸਰਾਂ ਵਲੋਂ ਸ਼ਹੀਦ ਕਰ ਦਿਤੇ ਗਏ ਉਸ ਸਮੇਂ ਦੇ ਵਿਧਾਨ ਸਭਾ ਹਲਕਾ ਬਿਆਸ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੰਤ ਸਿੰਘ ਲਿੱਧੜ ਅਤੇ ਉਨ੍ਹਾਂ ਦੇ ਧਰਮ ਪਤਨੀ ਬੀਬੀ ਸਤਵਿੰਦਰ ਕੌਰ ਗਿੱਲ ਦੀ ਯਾਦ ਨੂੰ ਸਮਰਪਿਤ ਅੱਜ ਉਨ੍ਹਾਂ ਦੇ ਪਿੰਡ ਲਿੱਧੜ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਡੀ.ਆਈ. ਜੀ. ਹਰਮਨਬੀਰ ਸਿੰਘ ਗਿੱਲ, ਹਰਪਿੰਦਰ ਸਿੰਘ ਰਾਜਨ ਤੇ ਸਮੁੱਚੇ ਪਰਿਵਾਰ ਵਲੋਂ ਇਕ ਮੁਫਤ ਮੈਡੀਕਲ ਕੈਂਪ ਲਾਇਆ ਗਿਆ, ਜਿਸ ਵਿਚ ਜਨਰਲ ਚੈੱਕ-ਅੱਪ ਤੋਂ ਇਲਾਵਾ ਹੱਡੀਆਂ, ਈ.ਸੀ.ਜੀ, ਸ਼ੂਗਰ, ਦਿਲ ਤੇ ਅੱਖਾਂ ਦੇ ਨਾਮਵਰ ਡਾਕਟਰਾਂ ਦੀਆਂ ਟੀਮਾਂ ਵਲੋਂ ਫ੍ਰੀ ਚੈੱਕ ਅਪ ਕੀਤਾ ਗਿਆ | ਇਸ ਕੈਂਪ ਵਿਚ ਲੱਗਭਗ 400 ਦੇ ਕਰੀਬ ਮਰੀਜ਼ਾਂ ਨੇ ਕੈਂਪ ਦਾ ਫਾਇਦਾ ਉਠਾਇਆ ਤੇ ਲੋੜ ਮੁਤਾਬਿਕ ਮਰੀਜਾਂ ਨੂੰ ਫ੍ਰੀ ਦਵਾਈਆਂ, ਐਨਕਾਂ ਆਦਿ ਮੌਕੇ ਤੇ ਦਿੱਤੀਆਂ ਗਈਆਂ | ਇਸ ਮੌਕੇ ਮਰੀਜ਼ਾਂ ਲਈ ਚਾਹ, ਪਾਣੀ ਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਧੂ ਸਿੰਘ ਸ਼ਾਹ, ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਉਪਦੇਸ਼ ਸਿੰਘ ਗਿੱਲ, ਕੁਆਰਡੀ ਨੇਟਰ ਯੁੱਧਵੀਰ ਸਿੰਘ ਸਰਲੀ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸਰਪੰਚ ਜਸਪੁਨੀਤ ਸਿੰਘ ਭਿੰਡਰ, ਸਨਪ੍ਰੀਤ ਸਿੰਘ ਸੰਨੀ ਗਿੱਲ, ਸਿਮਰਨਜੀਤ ਕੌਰ ਗਿੱਲ, ਨਰਿੰਦਰ ਸਿੰਘ ਰੋਮੀ, ਅਰਜਨਬੀਰ ਸਿੰਘ ਸਰਾਂ, ਸੁਰਜਨ ਸਿੰਘ, ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਤੇਜਿੰਦਰ ਸਿੰਘ ਸ਼ਾਹ, ਵਕੀਲ ਪ੍ਰਵੀਨ ਸਿੰਘ ਭਲਾਈਪੁਰ, ਹਰਮਨ ਸੇਖੋਂ, ਲੱਕੀ ਸੰਧੂ, ਬੱਬੂ ਹੱਸਨਪੁਰ, ਸੰਨੀ ਹੈਦਰਾਬਾਦ, ਸੁੱਖ ਰੰਧਾਵਾ, ਪਵਨ ਕੁਮਾਰ ਲਾਡੀ, ਕੁਲਵੰਤ ਸਿੰਘ ਏਕਲ ਗੱਡਾ, ਬਲਜੀਤ ਸਿੰਘ ਮੱਲਾ, ਸਿਮਰਨ ਬੋਤਲਕਿੜੀ, ਦਲਜੀਤ ਭੁੱਲਰ, ਤਜਿੰਦਰ ਸਿੰਘ ਸ਼ਾਹ, ਦਿਲਰਾਜ ਸਿੰਘ ਰਾਜਾ ਸਰਪੰਚ, ਦਲਜੀਤ ਕੌਰ ਸਰਪੰਚ ਲਿੱਧੜ, ਰਾਮ ਸਿੰਘ, ਬਲਵਿੰਦਰ ਸਿੰਘ ਮੈਂਬਰ, ਰਣਜੀਤ ਕੌਰ, ਸੁਖਵੰਤ ਸਿੰਘ, ਪਰਮਜੀਤ ਕੌਰ, ਗੁਰਸ਼ਰਨ ਕੌਰ ਰਣਜੀਤ ਸਿੰਘ ਸਾਰੇ ਮੈਂਬਰ ਲਿੱਧੜ ਆਦਿ ਹਾਜ਼ਰ ਸਨ |