12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਰਕਾਰੀ ਮਿਡਲ ਸਕੂਲ ਮਹਿਤਾ ਚੌਕ ਦੀ ਨਵੀਂ ਚਾਰ ਦੀਵਾਰੀ ਤੇ ਕੰਪਿਊਟਰ ਲੈਬ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 02-05-2026
ਚੌਂਕ ਮਹਿਤਾ, 1 ਮਈ (ਧਰਮਿੰਦਰ ਸਿੰਘ ਭੰਮਰਾ)-ਸਰਕਾਰੀ ਮਿਡਲ ਸਕੂਲ ਮਹਿਤਾ ਚੌਕ ਵਿਖੇ ਨਵੀਂ ਚਾਰ ਦੀਵਾਰੀ ਤੇ ਕੰਪਿਊਟਰ ਲੈਬ ਦਾ ਉਦਘਾਟਨ ਜੁਗਰਾਜ ਸਿੰਘ ਵੜੈਚ ਹਲਕਾ ਕੋਆਰਡੀਨੇਟਰ (ਸਿੱਖਿਆ) ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸੁਖਦੇਵ ਸਿੰਘ ਸੁੱਖ ਰੰਧਾਵਾ ਚੇਅਰਮੈਨ ਪੀ. ਏ. ਡੀ. ਬੀ. ਅਤੇ ਸਰਪੰਚ ਅਜੇ ਗਾਂਧੀ ਬਲਾਕ ਪ੍ਰਧਾਨ ਮਹਿਤਾ ਚੌਂਕ ਨੇ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਉਦਘਾਟਨ ਕੀਤੀ | ਇਸ ਮੌਕੇ ਚੇਅਰਮੈਨ ਸੁੱਖ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਉਪਰਾਲੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ | ਸਕੂਲਾਂ ਵਿਚ ਬੱਚਿਆਂ ਲਈ ਹਰੇਕ ਸਹੂਲਤਾਂ ਮੁੱਹਈਆ ਕੀਤੀਆਂ ਹਨ | ਇਸ ਮੌਕੇ ਚੇਅਰਮੈਨ ਸੁੱਖ ਰੰਧਾਵਾ ਇਨ੍ਹਾਂ ਦੀ ਪੂਰੀ ਟਾਈਮ ਨੇ ਸੂਬਾ ਸਰਕਾਰ ਦੀ ਸ਼ਲਾਘਾ ਕੀਤਾ ਅਤੇ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਅਜੇ ਗਾਂਧੀ ਦੀ ਟੀਮ ਨੇ ਮਿਡਲ ਸਕੂਲ, ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦਾ ਮੁਆਇਨਾ ਵੀ ਕੀਤਾ ਗਿਆ | ਇਸ ਮੌਕੇ ਮੈਡਮ ਮਨਜਿੰਦਰ ਕੌਰ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਮਹਿਲਾ ਵਿੰਗ, ਅਜੀਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਪੰਚ, ਅਜੀਤ ਸਿੰਘ ਬੱਬੀ ਪੰਚ, ਰਸ਼ਪਾਲ ਸਿੰਘ ਨੂਰੀ ਪੰਚ, ਪ੍ਰਦੀਪ ਸਿੰਘ ਗੋਰਾ, ਦਲਜੀਤ ਸਿੰਘ ਗਾਨੀ ਪੰਚ, ਪ੍ਰਗਟ ਸਿੰਘ ਹੀਰਾ, ਸੁਖਜੀਤ ਸਿੰਘ ਰਾਜੂ, ਜੋਗਿੰਦਰ ਪਾਲ, ਸੋਨਾ ਸਿੰਘ, ਮੈਡਮ ਵਿਜੇਤਾ, ਐੱਸ. ਐੱਸ. ਮਾ. ਸਿਕੰਦਰ ਸਿੰਘ, ਮਾ. ਯੋਧਬੀਰ ਸਿੰਘ ਅਤੇ ਸਮੂਹ ਸਕੂਲ ਸਟਾਫ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਸ਼ਾਮਿਲ ਹੋਏ ਵਰਕਰ <br/> ਅਗਲੀ ਖ਼ਬਰ ਲੱਧੇਵਾਲ ਸਕੂਲ ਵਿਖੇ 'ਬਾਲ ਵਿਹੜਾ' ਪ੍ਰੋਜੈਕਟ ਦੀ ਸ਼ੁਰੂਆਤ
Ad Position 24