ਪਿੰਡ ਸਾਰੰਗੜਾ ਵਿਖੇ ਸਾਵਣ ਕਵੀ ਦਰਬਾਰ ’ਚ ਕਵੀਆਂ ਨੇ ਬੰਨ੍ਹਿਆ ਸਾਹਿਤਕ ਰੰਗ
ਰਾਮ ਤੀਰਥ, 11 ਅਗਸਤ (ਔਲਖ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਪਿੰਡ ਸਾਰੰਗੜਾ ਵਿਖੇ ਸਾਲਾਨਾ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ‘ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਰਾਮ ਤੀਰਥ, 11 ਅਗਸਤ (ਔਲਖ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਪਿੰਡ ਸਾਰੰਗੜਾ ਵਿਖੇ ਸਾਲਾਨਾ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ‘ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸਮਾਗਮ ਦੀ ਪ੍ਰਧਾਨਗੀ ਮੈਗਜ਼ੀਨ ‘ਅੱਖਰ’ ਦੇ ਸਰਪ੍ਰਸਤ ਡਾ. ਵਿਕਰਮਜੀਤ, ‘ਲੋਅ’ ਦੇ ਸੰਪਾਦਕ ਹਰਮੀਤ ਆਰਟਿਸਟ, ‘ਮੇਘਲਾ’ ਦੇ ਸੰਪਾਦਕ ਜਤਿੰਦਰ ਸਿੰਘ ਔਲਖ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਜੀਠਾ ਦੇ ਸਰਪ੍ਰਸਤ ਨਿਰੰਜਨ ਸਿੰਘ ਗਿੱਲ, ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ ਅਤੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦਇਆ ਸਿੰਘ ਛੀਨਾ ਨੇ ਸਾਂਝੇ ਤੌਰ ’ਤੇ ਕੀਤੀ । ਬਲਦੇਵ ਸਿੰਘ ਕੰਬੋ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਨ ਕੀਤਾ । ਇਸ ਮੌਕੇ ਕੁਲਵੰਤ ਸਿੰਘ ਕੰਤ, ਰਾਜ ਕੁਮਾਰ ਚੌੜਾ ਬਾਜ਼ਾਰ, ਕਮਲਜੋਤ ਕੌਰ ਗਿੱਲ, ਨਰਿੰਦਰ ਸਿੰਘ ਯਾਤਰੀ, ਡਾ. ਕੇਵਲ ਸਿੰਘ ਰੰਧਾਵਾ, ਸਰਤਾਜ ਸਿੰਘ ਸੰਧੂ ਰਣੀਕੇ, ਨਿਸ਼ਾਨ ਸਿੰਘ ਛੀਨਾ, ਯੁੱਧਵੀਰ ਸਿੰਘ ਔਲਖ, ਹਰਮੀਤ ਆਰਟਿਸਟ, ਜਤਿੰਦਰ ਸਿੰਘ ਔਲਖ, ਡਾ. ਵਿਕਰਮਜੀਤ ਅਤੇ ਸੁਖਬੀਰ ਸਿੰਘ ਭੁੱਲਰ ਨੇ ਆਪਣਾ ਕਲਾਮ ਪੇਸ਼ ਕਰਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਇਸ ਮੌਕੇ ਸਤਿੰਦਰਪਾਲ ਸਿੰਘ ਲੱਕੀ, ਜਗਤਾਰ ਸਿੰਘ ਮਾਹਲਾ, ਗੁਰਜੀਤ ਸਿੰਘ ਛੀਨਾ, ਅਮਰਪ੍ਰੀਤ ਸਿੰਘ, ਹਰਜਿੰਦਰ ਕੌਰ ਔਲਖ, ਚਰਨਜੀਤ ਕੌਰ ਕੰਬੋ ਅਤੇ ਡਾ. ਕੁਲਦੀਪ ਸਿੰਘ ਫੌਜੀ ਸਮੇਤ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ’ਚ ਮੁੱਖ ਮਹਿਮਾਨ ਗੁਰਸ਼ਰਨ ਸਿੰਘ ਛੀਨਾ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮੈਗਜ਼ੀਨ ‘ਮੇਘਲਾ’ ਅਤੇ ‘ਅੱਖਰ’ ਦੇ ਨਵੇਂ ਅੰਕ ਵੀ ਲੋਕ ਅਰਪਣ ਕੀਤੇ ਗਏ ।