11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰਦੁਆਰਾ ਗੁਰੂ ਨਾਨਕ ਦਰਬਾਰ ਸੇਵਾ ਸੁਸਾਇਟੀ ਵਲੋਂ ਪੇਂਟਰ ਜਸਪ੍ਰੀਤ ਸਿੰਘ ਡਿਪਟੀ ਪ੍ਰਧਾਨ ਨਿਯੁਕਤ

ਰਈਆ, 11 ਅਗਸਤ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਸੇਵਾ ਸੋਸਾਇਟੀ ਰਜਿ. ਰਈਆ ਮੁਹੱਲਾ ਬਾਬਾ ਜੀਵਨ ਸਿੰਘ ਦੀ ਜਰਨਲ ਬਾਡੀ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਜਥੇਦਾਰ ਮੇਵਾ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਨਰਲ ਸਕੱਤਰ ਤਰਸੇਮ ਸਿੰਘ ਮੱਟੂ ਵਲੋਂ ਪਿਛਲਾ ਲੇਖਾ ਜੋਖਾ ਹਿਸਾਬ, ਗੁਰੂ ਘਰ ਦੀ ਚੱਲ ਰਹੀ ਕਾਰ ਸੇਵਾ, ਕੁਝ ਭਖਦੇ ਮਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ, ਸਾਰਿਆਂ ਕੀਤੇ ਗਏ ਹੁਣ ਤੱਕ ਦੇ ਕਾਰਜਾਂ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸੇਵਾ ਜਾਰੀ ਰੱਖਣ ਦੀ ਸਹਿਮਤੀ ਦਿੱਤੀ, ਇਸ ਦੇ ਨਾਲ ਹੀ ਪ੍ਰਧਾਨ ਮੇਵਾ ਸਿੰਘ ਦੇ ਨਾਲ ਸਹਿਯੋਗ ਕਰਨ ਵਾਸਤੇ ਮਤਾ ਨੰਬਰ 8/8/2026 ਮੈਂਬਰ ਜਸਪ੍ਰੀਤ ਸਿੰਘ ਪੇਂਟਰ ਨੂੰ ਬਤੌਰ ਡਿਪਟੀ (ਮੀਤ ਪ੍ਰਧਾਨ) ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-08-2026
ਰਈਆ, 11 ਅਗਸਤ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਸੇਵਾ ਸੋਸਾਇਟੀ ਰਜਿ. ਰਈਆ ਮੁਹੱਲਾ ਬਾਬਾ ਜੀਵਨ ਸਿੰਘ ਦੀ ਜਰਨਲ ਬਾਡੀ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਜਥੇਦਾਰ ਮੇਵਾ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜਨਰਲ ਸਕੱਤਰ ਤਰਸੇਮ ਸਿੰਘ ਮੱਟੂ ਵਲੋਂ ਪਿਛਲਾ ਲੇਖਾ ਜੋਖਾ ਹਿਸਾਬ, ਗੁਰੂ ਘਰ ਦੀ ਚੱਲ ਰਹੀ ਕਾਰ ਸੇਵਾ, ਕੁਝ ਭਖਦੇ ਮਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ, ਸਾਰਿਆਂ ਕੀਤੇ ਗਏ ਹੁਣ ਤੱਕ ਦੇ ਕਾਰਜਾਂ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸੇਵਾ ਜਾਰੀ ਰੱਖਣ ਦੀ ਸਹਿਮਤੀ ਦਿੱਤੀ, ਇਸ ਦੇ ਨਾਲ ਹੀ ਪ੍ਰਧਾਨ ਮੇਵਾ ਸਿੰਘ ਦੇ ਨਾਲ ਸਹਿਯੋਗ ਕਰਨ ਵਾਸਤੇ ਮਤਾ ਨੰਬਰ 8/8/2026 ਮੈਂਬਰ ਜਸਪ੍ਰੀਤ ਸਿੰਘ ਪੇਂਟਰ ਨੂੰ ਬਤੌਰ ਡਿਪਟੀ (ਮੀਤ ਪ੍ਰਧਾਨ) ਨਿਯੁਕਤ ਕੀਤਾ ਗਿਆ। ਸਾਰੇ ਹਾਜ਼ਰ ਕਮੇਟੀ ਮੈਂਬਰਾਂ ਦੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ, ਜਸਪ੍ਰੀਤ ਸਿਘ ਨੇ ਮਿਲੀ ਸੇਵਾ ਨੂੰ ਤਨ ਮਨ ਧਨ ਨਾਲ ਨਿਭਾਉਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਪ੍ਰਧਾਨ ਜਥੇਦਾਰ ਮੇਵਾ ਸਿੰਘ, ਜਨਰਲ ਸਕੱਤਰ ਤਰਸੇਮ ਸਿੰਘ ਮੱਟੂ, ਵਿੱਤ ਸਕੱਤਰ ਜਸਵੰਤ ਸਿੰਘ ਖਹਿਰਾ, ਨਵ ਨਿਯੁਕਤ ਡਿਪਟੀ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਭੱਟੀ, ਸਹਾਇਕ ਕੈਸ਼ੀਅਰ ਨਿੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰੀ ਸਿੰਘ, ਮੁੱਖ ਸਲਾਹਕਾਰ ਕਸ਼ਮੀਰ ਸਿੰਘ ਮੱਟੂ, ਮੈਂਬਰ ਲਾਲ ਸਿੰਘ, ਗਿਆਨੀ ਹਰਦੀਪ ਸਿੰਘ, ਗੁਰਲਾਲ ਸਿੰਘ ਗਿੱਲ, ਭਾਈ ਸੁਖਚੈਨ ਸਿੰਘ, ਮੰਗਲ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਰੰਗੜਾ ਵਿਖੇ ਸਾਵਣ ਕਵੀ ਦਰਬਾਰ ’ਚ ਕਵੀਆਂ ਨੇ ਬੰਨ੍ਹਿਆ ਸਾਹਿਤਕ ਰੰਗ ਅਗਲੀ ਖ਼ਬਰ ਜਥੇ. ਜਲਾਲਉਸਮਾ ਨੇ ਸਰਕਲ ਪ੍ਰਧਾਨਾਂ ਸਮੇਤ ਮਜੀਠੀਆ ਨਾਲ ਕੀਤੀ ਮੁਲਾਕਾਤ
Ad Position 24