ਜਥੇ. ਜਲਾਲਉਸਮਾ ਨੇ ਸਰਕਲ ਪ੍ਰਧਾਨਾਂ ਸਮੇਤ ਮਜੀਠੀਆ ਨਾਲ ਕੀਤੀ ਮੁਲਾਕਾਤ
ਬਾਬਾ ਬਕਾਲਾ ਸਾਹਿਬ, 11 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਇਤਿਹਾਸਕ ਨਗਰ ਵਿਖੇ ਮੇਲਾ ਰੱਖੜ ਪੁੰਨਿਆ ਮੌਕੇ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ’ਚ ਜੁਟੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਹਲਕੇ ਦੇ ਸਾਰੇ ਸਰਕਲ ਪ੍ਰਧਾਨਾਂ ਅਤੇ ਅਹੁਦੇਦਾਰਾਂ ਸਮੇਤ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਅਹਿਮ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਕਾਨਫਰੰਸ ਲਈ ਪਿੰਡਾਂ ’ਚ ਵੱਡਾ ਉਤਸ਼ਾਹ ਹੈ ।
ਬਾਬਾ ਬਕਾਲਾ ਸਾਹਿਬ, 11 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਇਤਿਹਾਸਕ ਨਗਰ ਵਿਖੇ ਮੇਲਾ ਰੱਖੜ ਪੁੰਨਿਆ ਮੌਕੇ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ’ਚ ਜੁਟੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਹਲਕੇ ਦੇ ਸਾਰੇ ਸਰਕਲ ਪ੍ਰਧਾਨਾਂ ਅਤੇ ਅਹੁਦੇਦਾਰਾਂ ਸਮੇਤ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਅਹਿਮ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਕਾਨਫਰੰਸ ਲਈ ਪਿੰਡਾਂ ’ਚ ਵੱਡਾ ਉਤਸ਼ਾਹ ਹੈ । ਸ: ਮਜੀਠੀਆ ਨੇ ਜਥੇ. ਜਲਾਲ ਉਸਮਾ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਕਾਨਫਰੰਸ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿੱਤ ਦਾ ਮੁੱਢ ਬੰਨ੍ਹੇਗੀ । ਇਸ ਲਈ ਹੋਰ ਸਰਗਰਮੀ ਨਾਲ ਲੋਕਾਂ ਨੂੰ ਪੁੱਜਣ ਲਈ ਪ੍ਰੇਰਿਤ ਕੀਤਾ ਜਾਵੇ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਹਲਕਾ ਇੰਚਾਰਜ ਯੂਥ ਵਿੰਗ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ ਸਰਕਲ ਪ੍ਰਧਾਨ, ਜਥੇ. ਹਰਦੇਵ ਸਿੰਘ ਨਾਗੋਕੇ, ਨਿਰਮਲ ਸਿੰਘ ਧੂਲਕਾ ਸਰਕਲ ਪ੍ਰਧਾਨ, ਜਥੇ. ਪੂਰਨ ਸਿੰਘ ਖਿਲਚੀਆਂ ਸਰਕਲ ਪ੍ਰਧਾਨ, ਕੁਲਵੰਤ ਸਿੰਘ ਰੰਧਾਵਾ ਕੌਂਸਲਰ, ਮੋਹਨ ਸਿੰਘ ਕੰਗ ਪ੍ਰਧਾਨ ਸ਼ਹਿਰੀ, ਪ੍ਰਿੰ: ਦਿਲਬਾਗ ਸਿੰਘ ਮਾਨ, ਸੁਖਬੀਰ ਸਿੰਘ ਸ਼ੇਰੋਂ, ਪਲਵਿੰਦਰ ਸਿੰਘ ਮੀਆਂਵਿੰਡ ਸਰਕਲ ਪ੍ਰਧਾਨ, ਸੁਖਜੀਤ ਸਿੰਘ ਸਰਕਲ ਪ੍ਰਧਾਨ, ਸੁਖਵੰਤ ਸਿੰਘ ਮੱਲ੍ਹਾ ਸਰਕਲ ਪ੍ਰਧਾਨ, ਹੀਰਾ ਸਿੰਘ ਗਗੜੇਵਾਲ ਸਰਕਲ ਪ੍ਰਧਾਨ, ਸਰਵਨ ਸਿੰਘ ਬਾਣੀਆਂ, ਅਜਮਿੰਦਰ ਸਿੰਘ ਸਾਹਬਾ, ਕਸ਼ਮੀਰ ਸਿੰਘ ਗਗੜੈਵਾਲ, ਡਾ: ਕੁਲਵਿੰਦਰ ਸਿੰਘ ਬਾਣੀਆਂ, ਪ੍ਰਤਾਪ ਸਿੰਘ, ਤਰਸੇਮ ਸਿੰਘ ਕਾਲੇਕੇ ਹਲਕਾ ਪ੍ਰਧਾਨ, ਜਸਵਿੰਦਰ ਸਿੰਘ ਖਾਲਸਾ ਬੀ. ਸੀ. ਵਿੰਗ ਹਲਕਾ ਪ੍ਰਧਾਨ, ਨਾਰੰਗ ਸਿੰਘ, ਸਰਵਨ ਸਿੰਘ ਤਖਤੂਚੱਕ, ਅਜੀਤ ਸਿੰਘ ਮੈਂਬਰ, ਬਲਜੀਤ ਸਿੰਘ ਟੈਂਟ ਵਾਲੇ, ਗੁਰਵਿੰਦਰ ਸਿੰਘ ਕਾਲੇਕੇ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।