14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੇਂਦਰ ਅੰਮਿ੍ਤਸਰ ਤੋਂ ਨਾਂਦੇੜ ਬੰਦ ਪਈ ਉਡਾਣ ਸ਼ੁਰੂ ਕਰੇ-ਗਨੀਵ ਮਜੀਠੀਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਜੇਠੂਵਾਲ, 2 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅਕਾਲੀ ਦਲ ਦੀ ਹਲਕਾ ਮਜੀਠਾ ਤੋਂ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਕਿਹਾ ਕਿ ਉਹ ਕੋਰੋਨਾ ਕਾਲ ਸਮੇਂ ਅੰਮਿ੍ਤਸਰ ਤੋਂ ਨਾਂਦੇੜ ਹਵਾਈ ਉਡਾਣ ਬੰਦ ਕੀਤੀ ਗਈ ਸੀ ਪਰ ਹੁਣ ਸਿੱਖ ਧਰਮ ਦੇ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਲਈ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀ ਉਡਾਣ ਜੋ ਕਿ ਬੰਦ ਕੀਤੀ ਗਈ ਹੈ ਪਰ ਹੁਣ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਲੀਆਂ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਤੇ ਸੰਗਤਾਂ ਦੀ ਵੱਡੀ ਮੰਗ ਨੂੰ ਪੂਰਿਆਂ ਕਰਦਿਆਂ ਕੇਂਦਰ ਸਰਕਾਰ ਇਹ ਹਵਾਈ ਉਡਾਣ ਮੁੜ ਚਾਲੂ ਕਰਕੇ ਸਿੱਖ ਸੰਗਤ ਦੀ ਮੰਗ ਨੂੰ ਪੂਰਿਆਂ ਕਰੇ | ਗਨੀਵ ਮਜੀਠੀਆ ਨੇ ਕਿਹਾ ਕਿ ਅੰਮਿ੍ਤਸਰ ਤੋਂ ਨੰਦੇੜ ਏਅਰ ਇੰਡੀਆ ਦੀ ਇਹ ਹਵਾਈ ਉਡਾਣ ਜੋ ਕਿ ਹਫਤੇ 'ਚ ਦੋ ਦਿਨ ਉਡਾਣ ਭਰਦੀ ਸੀ ਪਰ ਕੋਵਿਡ ਦੀ ਆੜ ਹੇਠ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਕਈ ਸਾਲ ਬੀਤ ਜਾਣ ਬਾਵਜੂਦ ਵੀ ਕੇਂਦਰ ਸਰਕਾਰ ਨੇ ਅੰਮਿ੍ਤਸਰ ਤੋਂ ਨਾਂਦੇੜ ਹਵਾਈ ਉਡਾਣ ਸ਼ੁਰੂ ਨਹੀਂ ਕੀਤੀ | ਉਨ੍ਹਾਂ ਅਖ਼ੀਰ ਕੇਂਦਰ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਅੰਮਿ੍ਤਸਰ ਤੋਂ ਨਾਂਦੇੜ ਬੰਦ ਪਈ ਹਵਾਈ ਉਡਾਣ ਜਲਦੀ ਸ਼ੁਰੂ ਕੀਤੀ ਜਾਵੇ | ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਕੇਸ਼ ਪ੍ਰਾਸ਼ਰ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਮੱਖਣ ਸਿੰਘ ਹਰੀਆਂ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਅਗਲੀ ਖ਼ਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਭੜਕਾਊ ਬਿਆਨ ਸਿੱਖਾਂ ਨਾਲ ਕਾਂਗਰਸ ਦੀ ਨਫ਼ਰਤ ਦਾ ਤਾਜ਼ਾ ਸਬੂਤ ਹੈ-ਰਿਆੜ
Ad Position 24