ਅਜੀਤ ਡੈਸਕ
03-05-2026
ਚੋਗਾਵਾਂ, 2 ਮਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਦੀ ਦਰਗਾਹ ਬਾਬਾ ਭੂਰੇ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਤੇ ਕੁਸ਼ਤੀ ਦੰਗਲ ਐੱਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਦੇ ਸਹਿਯੋਗ ਨਾਲ 3 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 3 ਜੂਨ ਨੂੰ ਸਵੇਰੇ ਦਰਗਾਹ 'ਤੇ ਚਾਦਰ ਚੜਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ | ਉਪਰੰਤ 1 ਵਜੇ ਖੁੱਲੇ੍ਹ ਆਖਾੜੇ 'ਚ ਪੰਜਾਬ ਦੇ ਨਾਮਵਰ ਗਾਇਕ ਕਨਵਰ ਗਰੇਵਾਲ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕਰਨਗੇ | ਸ਼ਾਮ ਨੂੰ 4 ਵਜੇ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ, ਜਿਸ 'ਚ ਨਾਮੀ ਪਹਿਲਵਾਨਾਂ ਦੇ ਫਸਵੇਂ ਮੁਕਾਬਲੇ ਹੋਣਗੇ | ਉਨ੍ਹਾਂ ਪਹਿਲਵਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ | ਝੰਡੇ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਤੇ ਰਵੀ ਵੇਹਰਾ ਦਰਮਿਆਨ ਹੋਵੇਗੀ | ਜੇਤੂ ਟੀਮਾਂ ਨੂੰ ਲੱਖਾਂ ਦੀ ਨਕਦ ਰਾਸ਼ੀ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਵੱਧ ਆਮਦ ਨੂੰ ਵੇਖਦੇ ਹੋਏ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਦਰਗਾਹ ਲਈ ਜਗ੍ਹਾ ਖ਼ਰੀਦੀ ਗਈ ਹੈ |