15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ 'ਚ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ <br/>

Ad Position 21
repet_subhas-goyals [Copy P29]
ਸਕੂਲੀ ਵਿਦਿਆਰਥੀਆਂ ਦੀ ਵਿਗਿਆਨ ਪ੍ਰਦਰਸ਼ਨੀ ਦੇਖਦੇ ਹੋਏ ਫਾਦਰ ਜੈਕਬ ਤੇ ਸਕੂਲ ਸਟਾਫ | ਤਸਵੀਰ : ਨਰਿੰਦਰ ਸਿੰਘ <br/> 03-05-2026
ਬਿਆਸ, 2 ਮਈ (ਨਰਿੰਦਰ ਸਿੰਘ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ 'ਚ ਇਕ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਤੇ ਸਮਾਜਿਕ ਸਿੱਖਿਆ ਪੜ੍ਹਾਈ ਦੇ ਆਧਾਰ ਦੇ ਵੱਖ-ਵੱਖ ਤਰ੍ਹਾਂ ਦੇ ਖੂਬਸੂਰਤ ਤੇ ਗਿਆਨ ਵਧਾਊ ਮਾਡਲ ਪੇਸ਼ ਕਰਕੇ ਬੱਚਿਆਂ ਦੇ ਗਿਆਨ ਵਿਚ ਵਾਧਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਫਾਦਰ ਜੈਕਬ ਪਹੁੰਚੇ | ਉਨ੍ਹਾਂ ਦੇ ਨਾਲ ਸਿਸਟਰ ਅੰਜਲੀ ਐੱਮ. ਜੇ. ਪਿ੍ੰਸੀਪਲ ਤੇ ਸਿਸਟਰ ਮੈਰੀ ਐਮ. ਜੇ. ਵੀ ਸਨ | ਫਾਦਰ ਜੈਕਬ ਨੇ ਵਿਗਿਆਨ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਸਾਰੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਵੀ ਬੱਚੇ ਕਲਾਸ ਵਿਚ ਸਿੱਖਦੇ ਹਨ ਇਸ ਵਿਗਿਆਨ ਪ੍ਰਦਰਸ਼ਨੀ ਵਿਚ ਉਨ੍ਹਾਂ ਸਾਰਿਆਂ ਦਾ ਮੁਲਾਂਕਣ ਹੁੰਦਾ ਹੈ ਤੇ ਬੱਚਿਆਂ ਦੀ ਕਲਾ ਨਿਖਰ ਕੇ ਸਾਹਮਣੇ ਆਉਂਦੀ ਹੈ | ਇਸ ਮੌਕੇ ਹੋਰ ਅਧਿਆਪਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਵਲੋਂ 'ਜਫ਼ਰਨਾਮਹਾ ਪਾਠ ਪ੍ਰਬੋਧਕ' ਪੰਥ ਦੀ ਸੇਵਾ 'ਚ ਹਾਜ਼ਰ <br/> ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ 'ਟੀਮ ਡਿੰਪਾ' ਦੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿ...
Ad Position 24