ਬਾਬਾ ਬਕਾਲਾ ਸਾਹਿਬ, 2 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਸੰਤ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਬੁੰਗਾ ਸਰਬਲੋਹ ਵਾਲਿਆਂ ਨੇ 15 ਸਾਲ ਦੀ ਅਣਥੱਕ ਮਿਹਨਤ ਦਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ 'ਜਫ਼ਰਨਾਮਹਾ ਦਾ ਬਹੁਤ ਸੋਹਣਾ ਪਾਠ ਪ੍ਰਬੋਧਕ ਗੁਟਕਾ ਸਾਹਿਬ' ਅਰਥਾਤ ਸੰਥਿਆ ਦਾ ਖਜ਼ਾਨਾ (ਫਤਿਹਨਾਮਹਾ ਅਤੇ 11 ਹਿਕਾਇਤਾਂ ਸਮੇਤ) ਪੰਥ ਦੀ ਸੇਵਾ ਵਿਚ ਹਾਜ਼ਰ ਕੀਤਾ ਹੈ | ਇਥੇ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਨੇ ਗਿਆਨੀ ਮਨਜੀਤ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਭੋਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਨੂੰ ਪ੍ਰੇਮ ਭੇਟਾ ਵਜੋਂ ਇਹ ਅਨਮੋਲ ਖਜ਼ਾਨਾ ਬਖ਼ਸ਼ਿਆ | ਗਿਆਨੀ ਮਨਜੀਤ ਸਿੰਘ ਨੇ ਸੰਤ ਗੁਰਵਿੰਦਰ ਸਿੰਘ ਨੰਗਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਨੇ ਇਹ ਬਹੁਤ ਹੀ ਵੱਡੀ ਦਲ ਪੰਥ ਦੀ ਸੇਵਾ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ |