03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੰਸਦ ਮੈਂਬਰ ਔਜਲਾ ਵਲੋਂ ਸਰਹੱਦੀ ਖੇਤਰ ਦੀਆਂ ਦਾਣਾ ਮੰਡੀਆਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 04-05-2026

ਗੱਗੋਮਾਹਲ, 3 ਮਈ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਅਵਾਣ 'ਚ ਖ਼੍ਰੀਦ ਪ੍ਰਬੰਧਾਂ ਤੇ ਕਣਕ ਦੀ ਚੁਕਾਈ ਦਾ ਜਾਇਜ਼ਾ ਲੈਣ ਪਹੁੰਚੇ ਲੋਕ ਸਭਾ ਅੰਮਿ੍ਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਮੰਡੀ ਹੜ੍ਹਾਂ ਤੋਂ ਪੀੜਤ ਹੈ ਕਿਉਂਕਿ ਅਗਸਤ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਸਾਉਣੀ ਦੀ ਫ਼ਸਲ ਬਰਬਾਦ ਹੋ ਗਈ ਤੇ ਇਸ ਮੰਡੀ ਵਿਚ ਵੈਰਾਨਗੀ ਛਾਈ ਰਹੀ | ਉਨ੍ਹਾਂ ਦੱਸਿਆ ਕਿ ਇਸ ਮੰਡੀ ਵਿਚ ਕਰੀਬ ਢਾਈ ਲੱਖ ਕੁਇੰਟਲ ਕਣਕ ਆਉਣ ਦਾ ਅਨੁਮਾਨ ਹੈ ਜਿਸ ਵਿਚੋਂ 2 ਲੱਖ 30 ਹਜ਼ਾਰ ਕੁਇੰਟਲ ਕਣਕ ਮੰਡੀ ਵਿਚ ਆ ਚੁੱਕੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਟਾੈਡਰ ਹੋਲਡਰ ਵਲੋਂ ਇਕ ਵੀ ਟਰੱਕ ਮੰਡੀ ਵਿਚੋਂ ਕਣਕ ਦੀ ਲਿਫਟਿੰਗ ਕਰਨ ਲਈ ਨਹੀਂ ਪੁੱਜਾ | ਔਜਲਾ ਨੇ ਕਿਹਾ ਕਿ ਮੰਡੀ ਵਿਚ ਇਸ ਮੌਕੇ ਕਰੋੜਾਂ ਰੁਪਏ ਦਾ ਅਨਾਜ ਖੁੱਲ੍ਹੇ ਅਸਮਾਨ ਹੇਠ ਪਿਆ ਖ਼ਰਾਬ ਹੋ ਰਿਹਾ ਹੈ, ਜਿਸ ਨੂੰ ਲੈ ਕੇ ਆੜਤੀ ਤੇ ਮਜਦੂਰ ਪ੍ਰੇਸ਼ਾਨ ਹਨ | ਔਜਲਾ ਨੇ ਇਹ ਵੀ ਦੱਸਿਆ ਕਿ ਬਾਰਦਾਨਾਂ ਖ੍ਰੀਦ ਏਜੰਸੀ ਨੇ ਮੰਡੀ ਵਿਚ ਪਹੁੰਚਾਉਣਾ ਹੁੰਦਾ ਹੈ, ਪਰ ਅਫ਼ਸੋਸ ਕਿ ਇਹ ਵੀ ਖੁਦ ਆੜਤੀਆਂ ਨੂੰ ਲੈ ਕੇ ਆਉਣਾ ਪੈ ਰਿਹਾ ਹੈ | ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਕਿ ਇਸ ਟੈਂਡਰ ਹੋਲਡਰ ਨੂੰ ਮਿਲਦੇ ਟੈਂਡਰ ਦੀ ਸੈਕਟਰੀ ਪੱਧਰ ਦੇ ਅਧਿਕਾਰੀ ਪਾਸੋਂ ਜਾਂਚ ਕਰਵਾਈ ਜਾਵੇ ਕਿ ਬਿਨ੍ਹਾਂ ਟਰਾਂਸਪੋਰਟ ਤੋਂ ਇਸ ਨੂੰ ਟੈਂਡਰ ਕਿਵੇਂ ਤੇ ਕਿੱਦਾਂ ਦਿੱਤੇ ਜਾਂਦੇ ਹਨ ,ਇਨਕੁਆਰੀ ਪਿਛੋਂ ਹੀ ਇਸ ਘਾਲੇ ਮਾਲੇ ਦਾ ਪਰਦਾਫਾਸ਼ ਹੋ ਸਕਦਾ ਹੈ | ਔਜਲਾ ਨੇ ਇਹ ਵੀ ਕਿਹਾ ਕਿ ਜੇਕਰ ਤੁਰੰਤ ਅਜਿਹਾ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵਿਰੋਧ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਮੰਡੀ ਦੇ ਕਈ ਆੜਤੀ, ਕਿਸਾਨ ਤੇ ਮਜਦੂਰ ਵੱਡੀ ਗਿਣਤੀ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਬਿਜਲੀ ਘਰ ਵਿਖੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਦਾਣਾ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ, ਆੜ੍ਹਤੀ ਪ੍ਰੇਸ਼ਾਨ- ਜੋਧ ਸਿੰਘ ਸਮਰਾ
Ad Position 24