03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਬਿਜਲੀ ਘਰ ਵਿਖੇ ਦਿੱਤਾ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 04-05-2026

ਅਟਾਰੀ, 3 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਬਿਜਲੀ ਘਰ ਅਟਾਰੀ ਵਿਖੇ ਮੀਟਿੰਗ ਹੋਈ, ਜਿਸ ਵਿਚ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਸਰਹੱਦੀ ਪਿੰਡਾਂ ਦੇ ਮੁਹਤਬਰ ਵਿਅਕਤੀਆਂ, ਮੌਜੂਦਾ ਸਰਪੰਚਾਂ, ਸਾਬਕਾ ਸਰਪੰਚਾਂ, ਨੰਬਰਦਾਰਾਂ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਨੁਮਾਇੰਦਿਆਂ ਅਤੇ ਅਕਾਲੀ ਵਰਕਰਾਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ | ਇਸ ਮੀਟਿੰਗ ਵਿਚ ਪਹੁੰਚੇ ਲੋਕਾਂ ਨੇ ਬਿਜਲੀ ਕੱਟਾਂ ਕਾਰਨ ਹੋ ਰਹੀ ਪ੍ਰੇਸ਼ਾਨੀ ਸੰਬੰਧੀ ਦੁਖੜੇ ਸੁਣਾਏ ਤੇ ਬਿਜਲੀ ਘਰ ਵਿਚ ਰੋਸ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ | ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਝੂਠੇ ਵਾਅਦੇ ਕਰਕੇ ਸਤਾ ਵਿਚ ਆਈ ਹੈ, ਪਰ ਬਿਜਲੀ ਪੂਰੀ ਨਹੀਂ ਦੇ ਰਹੀ ਜਿਸ ਕਾਰਨ ਜਨਤਾ ਪ੍ਰੇਸ਼ਾਨ ਹੈ | ਸਾਬਕਾ ਮੰਤਰੀ ਜਥੇਦਾਰ ਰਣੀਕੇ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਬਿਜਲੀ ਵਾਲੀ ਮੰਗ ਪੂਰੀ ਨਾ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ | ਇਸ ਮੌਕੇ ਮੰਗਵਿੰਦਰ ਸਿੰਘ ਖਾਪੜਖੇੜੀ, ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਸਰਪੰਚ ਅਜਮੇਰ ਸਿੰਘ ਘਰਿੰਡੀ, ਸਰਕਲ ਪ੍ਰਧਾਨ ਪ੍ਰਗਟ ਸਿੰਘ ਨੇਸ਼ਟਾ, ਅਕਾਲੀ ਆਗੂ ਹਰਜੀਤ ਸਿੰਘ ਬਹੋੜੂ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ, ਆੜ੍ਹਤੀ ਪ੍ਰੇਸ਼ਾਨ- ਜੋਧ ਸਿੰਘ ਸਮਰਾ ਅਗਲੀ ਖ਼ਬਰ ਸੰਸਦ ਮੈਂਬਰ ਔਜਲਾ ਵਲੋਂ ਸਰਹੱਦੀ ਖੇਤਰ ਦੀਆਂ ਦਾਣਾ ਮੰਡੀਆਂ ਦਾ ਦੌਰਾ
Ad Position 24