04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜੰਡਿਆਲਾ ਗੁਰੂ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਡਾ. ਨਿਰਮਲ ਸਿੰਘ ਦਾ ਮੰਦਰ ਕਮੇਟੀ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 04-05-2026
ਟਾਂਗਰਾ, 3 ਮਈ (ਹਰਜਿੰਦਰ ਸਿੰਘ ਕਲੇਰ)-ਪਿੰਡ ਜੋਧਾਨਗਰੀ ਵਿਖੇ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਪਿੰਡ ਵਾਸੀਆਂ ਵਲੋਂ ਖੀਰ, ਕੜੀ ਅਤੇ ਚਾਵਲ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਭਾਜਪਾ ਆਗੂ ਅਤੇ ਜੰਡਿਆਲਾ ਗੁਰੂ ਤੋਂ ਸੰਭਾਵੀ ਉਮੀਦਵਾਰ ਡਾ. ਨਿਰਮਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਮੰਦਿਰ ਵਿਚ ਮੱਥਾ ਟੇਕ ਕੇ ਪੂਜਾ ਅਰਚਨਾ ਕੀਤੀ ਤੇ ਮੰਦਿਰ ਕਮੇਟੀ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |
ਡਾ. ਨਿਰਮਲ ਸਿੰਘ ਨੇ ਕਿਹਾ ਕਿ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਅਤੇ ਇਹ ਦੇਖ ਕੇ ਖੁਸ਼ੀ ਹੋਈ ਕਿ ਵੱਖ-ਵੱਖ ਧਰਮਾਂ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਪਿੰਡ ਦੀਆਂ ਨਾਮੀ ਸ਼ਖਸੀਅਤਾਂ ਵਿਚ ਸਵਰਗਵਾਸੀ ਪ੍ਰਤਾਪ ਕੁਮਾਰ ਭਾਰਦਵਾਜ ਵੀ ਸ਼ਾਮਿਲ ਹਨ, ਜੋ ਭਾਰਤ ਦੇ ਬਿਜਲੀ ਵਿਭਾਗ ਵਿੱਚ ਡਿਪਟੀ ਚੀਫ ਦੇ ਅਹੁਦੇ 'ਤੇ ਰਹੇ ਸਨ | ਇਸ ਮੌਕੇ ਭਾਜਪਾ ਆਗੂ ਅਦਨ ਕੁਮਾਰ ਤੋਂ ਇਲਾਵਾ ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਗੋਪੀ, ਪਾਰਸ, ਰਮਜ਼ਾਨ ਅਲੀ, ਜਸਵੰਤ ਸਿੰਘ, ਮਨਦੀਪ, ਬਲਵਿੰਦਰ ਬਿੰਦਾ, ਗੌਤਮ, ਸੋਨੂ ਜੋਸ਼ੀ, ਜਗਤਾਰ ਸਿੰਘ, ਮਾਤਾ ਕੁਛੱਲਿਆ ਦੇਵੀ, ਰੇਖਾ ਰਾਣੀ, ਕਿਰਨ ਕੁਮਾਰੀ, ਆਸ਼ਾ ਅਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਅਗਲੀ ਖ਼ਬਰ ਦਾਣਾ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੇ ਲੱਗੇ ਅੰਬਾਰ, ਆੜ੍ਹਤੀ ਪ੍ਰੇਸ਼ਾਨ- ਜੋਧ ਸਿੰਘ ਸਮਰਾ
Ad Position 24