ਚੋਗਾਵਾਂ, 3 ਮਈ (ਗੁਰਵਿੰਦਰ ਸਿੰਘ ਕਲਸੀ)-ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਵਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਪਿੰਡ ਸਾਰੰਗੜਾ, ਰਾਏ, ਮਹਿਮਦਪੁਰਾ ਅਤੇ ਖਸੂਪੁਰ ਦੇ ਵੱਖ-ਵੱਖ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਆਧੁਨਿਕ ਕਲਾਸ ਰੂਮਾਂ ਦਾ ਉਦਘਾਟਨ ਹਲਕਾ ਰਾਜਾਸਾਂਸੀ ਦੀ ਇੰਚਾਰਜ ਸੋਨੀਆ ਮਾਨ ਦੀ ਮਾਤਾ ਪ੍ਰਮਜੀਤ ਕੌਰ ਨੇ ਕੀਤਾ | ਉਪਰੰਤ ਉਨ੍ਹਾਂ ਪਿੰਡ ਸਾਰੰਗੜਾ ਦੇ ਆਂਗਣਵਾੜੀ ਸੈਂਟਰ ਦਾ ਵੀ ਉਦਘਾਟਨ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਪਿੰਡਾਂ ਦੇ ਸਰਪੰਚਾਂ ਵਲੋਂ ਪ੍ਰਮਜੀਤ ਕੌਰ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਦੀਪ ਸਿੰਘ ਛੀਨਾ, ਸਤਨਾਮ ਸਿੰਘ ਵੜੈਚ, ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ, ਮੁੱਖ ਅਧਿਆਪਕ ਮਨਜੀਤ ਸਿੰਘ, ਵੀਰ ਸਿੰਘ ਬਲਾਕ ਸੰਮਤੀ ਮੈਂਬਰ, ਅੰਮਿ੍ਤ ਪਾਲ ਸਿੰਘ ਛੀਨਾ, ਅਮਨ ਗਿੱਲ, ਗੁਰਨਾਮ ਸਿੰਘ ਮੈਂਬਰ, ਗੁਰਭਗਤ ਸਿੰਘ, ਸੱਜਣ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ, ਸਰਵ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ, ਇੰਚਾਰਜ ਹਰਪ੍ਰੀਤ ਕੌਰ ਰਾਏ, ਰਾਜਬੀਰ ਕੌਰ, ਰਾਜ ਕੌਰ, ਗੁਰਸ਼ਰਨਪ੍ਰੀਤ ਸਿੰਘ ਸੰਧੂ ਮਾਨਾਂਵਾਲਾ, ਸਰਪੰਚ ਬੱਬੀ ਖੁਸੂਪੁਰ, ਮੁੱਖ ਅਧਿਆਪਕ ਮਨਜੀਤ ਕੌਰ, ਮੈਂਬਰ ਜੋਗਾ ਸਿੰਘ, ਮੈਂਬਰ ਨਰਿੰਦਰ ਸਿੰਘ, ਮੈਂਬਰ ਪਿਆਰਾ ਸਿੰਘ, ਮੁੱਖ ਅਧਿਆਪਕ ਕੁਲਵੰਤ ਸਿੰਘ ਮਹਿਮਦਪੁਰਾ, ਟਹਿਲ ਸਿੰਘ ਸਾਬਕਾ ਸਰਪੰਚ, ਹੀਰਾ ਸਿੰਘ ਸਾਬਕਾ ਮੈਂਬਰ, ਬਾਬਾ ਸ਼ਰਨਜੀਤ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ, ਅਮਨਬੀਰ ਸਿੰਘ, ਮਾਰਕ ਮਸੀਹ, ਤਰਸੇਮ ਸਿੰਘ ਆਦਿ ਹਾਜ਼ਰ ਸਨ |