ਬਾਬਾ ਬਕਾਲਾ ਸਾਹਿਬ, 5 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੂੰ ਪਠਾਨਕੋਟ ਨਗਰ ਨਿਗਮ ਦਾ ਅਬਜ਼ਰਵਰ ਲਗਾਉਣ 'ਤੇ ਹਲਕੇ ਦੇ ਆਗੂਆਂ/ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਹਲਕੇ ਦੇ ਆਗੂਆਂ/ਵਰਕਰਾਂ ਨੇ ਸਮੁੱਚੀ ਕਾਂਗਰਸ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਅਤੇ ਸਾਰੀ 'ਟੀਮ ਡਿੰਪਾ' ਨੂੰ ਮੁਬਾਰਕਬਾਦ ਦਿੱਤੀ ਹੈ | ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਚੈਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾਂ ਸਰਪੰਚ, ਮਾਸਟਰ ਸੰਤੋਖ ਚੀਮਾਂ, ਰੋਬਿਨ ਮਾਨ ਪ੍ਰਧਾਨ, ਰਾਜਿੰਦਰ ਕਾਲੀਆ ਸਾਬਕਾ ਪ੍ਰਧਾਨ, ਯੁੱਧਵੀਰ ਸਿੰਘ ਸਰਲੀ ਕੌਆਰਡੀਨੇਟਰ, ਸੁਰਜਨ ਸਿੰਘ ਸੋਨੂੰ, ਪ੍ਰਧਾਨ ਅਰਜਨਬੀਰ ਸਿੰਘ ਸਰਪੰਚ ਸਰਾਂ, ਹਰਜਿੰਦਰ ਸਿੰਘ ਰਾਮਪੁਰ ਸਰਪੰਚ, ਗੁਰਜੀਤ ਸਿੰਘ ਸਰਪੰਚ, ਸਾਹਿਬ ਸਿੰਘ ਸਰਪੰਚ, ਅਮਰੀਕ ਸਿੰਘ ਕਰਤਾਰਪੁਰ, ਲਾਡੀ ਸੱਤੋਵਾਲ, ਬਖਤਾਵਰ ਸਿੰਘ, ਜਗਤਾਰ ਬਿੱਲਾ, ਨੰਬਰਦਾਰ ਹੀਰਾ ਸਿੰਘ, ਸ਼ਮਸ਼ੇਰ ਸਿੰਘ ਸਰਪੰਚ, ਜਨਰਲ ਸੈਕਟਰੀ ਬਲਜੀਤ ਮੱਲਾ, ਕੁਲਵੰਤ ਸਿੰਘ ਏਕਗੱਡਾ, ਇੰਸ: ਬਲਰਾਜ ਸਿੰਘ, ਜੇ.ਪੀ ਜਵੰਦਪੁਰ ਸਰਪੰਚ, ਸੁਖਮਨ ਸਿੰਘ ਸਰਪੰਚ, ਸੋਨੀ ਸਰਪੰਚ, ਤਜਿੰਦਰ ਸਿੰਘ ਸ਼ਾਹ, ਜਸਵਿੰਦਰ ਸਿੰਘ ਸ਼ਾਹ, ਬੱਬੂ ਗਿੱਲ, ਦਲਜੀਤ ਭੁੱਲਰ, ਜਗਤਾਰ ਸਿੰਘ ਖਲਚੀਆਂ ਆਦਿ ਦੇ ਨਾਂ ਵਰਨਣਯੋਗ ਹਨ |