11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸ੍ਰੀ ਹਨੂੰਮਾਨ ਧਾਮ ਮਾਲ ਮੰਡੀ ਵਿਖੇ ਸੁੰਦਰਕਾਂਡ ਪਾਠ ਦਾ ਵਿਸ਼ਾਲ ਯੱਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-05-2026
ਅੰਮਿ੍ਤਸਰ, 5 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਰਣਜੀਤ ਐਵੀਨਿਊ ਅੰਮਿ੍ਤਸਰ ਦੇ ਸੰਚਾਲਕ ਤਿਲਕ ਰਾਜ ਵਾਲੀਆ ਵਲੋਂ ਸ੍ਰੀ ਹਨੂੰਮਾਨ ਧਾਮ ਮਾਲ ਮੰਡੀ ਵਿਖੇ ਸੁੰਦਰਕਾਂਡ ਪਾਠ ਦਾ ਇਕ ਵਿਸ਼ਾਲ ਯੱਗ ਕਰਵਾਇਆ ਗਿਆ | ਪੋ੍ਰਗਰਾਮ ਦੀ ਸ਼ੁਰੂਆਤ ਪਵਿੱਤਰ ਜੋਤ ਜਗ੍ਹਾਂ ਕੇ ਕੀਤੀ, ਜਿਸ 'ਚ ਤਿਲਕ ਰਾਜ ਵਾਲੀਆ ਸਮੇਤ ਚੇਅਰਮੈਨ ਅਨੁਜ ਸਿੱਕਾ, ਸਰਪ੍ਰਸਤ ਐੱਸ. ਕੇ. ਵਧਵਾ, ਪੰਡਿਤ ਰਮਾਕਾਂਤ ਸ਼ਰਮਾ, ਰਣਵੀਰ ਕੌਸ਼ਲ, ਸੁਰੇਂਦਰ ਅਰੋੜਾ, ਮਨੀਸ਼ ਅਗਰਵਾਲ, ਰਕਸ਼ਪਾਲ ਠਾਕੁਰ, ਹੈਪੀ ਕੋਛੜ, ਦੀਪਕ ਚਤਰਥ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ | ਇਸ ਮੌਕੇ ਤਿਲਕ ਰਾਜ ਵਾਲੀਆ ਨੇ ਆਪਣੇ ਪ੍ਰਵਚਨਾ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਪੋ੍ਰਗਰਾਮ 'ਚ ਹਿਨਾ, ਰੂਬੀ ਅਤੇ ਦਿ੍ਸ਼ਟੀ ਨੇ ਸੁੰਦਰਕਾਂਡ ਦਾ ਪਾਠ ਕੀਤਾ | ਇਸ ਦੌਰਾਨ ਤਿਲਕ ਰਾਜ ਵਾਲੀਆ ਨੇ ਚੇਅਰਮੈਨ ਅਨੁਜ ਸਿੱਕਾ ਅਤੇ ਨਿਗਮ ਦੇ ਵਧੀਕ ਕਮਿਸ਼ਨਰ ਵਿਸ਼ਾਲ ਵਧਾਵਨ ਨੂੰ ਆਸ਼ੀਰਵਾਦ ਵਜੋਂ ਸਨਮਾਨਿਤ ਵੀ ਕੀਤਾ | ਇਸ ਮੌਕੇ ਅਰਵਿੰਦ ਕੋਛੜ, ਪਿ੍ੰਸ ਮਹਾਜਨ, ਏ ਬਹਿਲ, ਮਨੀਰਾਮ, ਰਾਮ ਸਿਮਰਨ, ਡਾ. ਰਵੀ, ਰਜਨੀਸ਼ ਗੁਪਤਾ, ਮਹੇਸ਼ ਗਰੋਵਰ, ਨੀਲਮ ਵਰਮਾ, ਵਿਨੀਤ ਸ਼ਰਮਾ, ਰਮਿਤ ਬਖਸ਼ੀ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿੰਪਾ ਨੂੰ ਪਠਾਨਕੋਟ ਨਗਰ ਨਿਗਮ ਦਾ ਆਬਜ਼ਰਵਰ ਲਗਾਉਣ 'ਤੇ ਹਲਕੇ 'ਚ ਖੁਸ਼ੀ ਦੀ ਲਹਿਰ <br/> ਅਗਲੀ ਖ਼ਬਰ ਵਪਾਰਕ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਨੇ ਕਾਰੋਬਾਰੀਆਂ ਦੇ ਕੰਮਕਾਜ ਨੂੰ ਕੀਤਾ ਪ੍ਰਭਾਵਿਤ <br/>
Ad Position 24