11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬਾਬਾ ਗੁਰਬਚਨ ਸਿੰਘ ਤਰਸਿੱਕਾ ਦੀ ਬਰਸੀ ਮਨਾਈ <br/>

Ad Position 21
No active advertisement
ਸੰਤ ਬਾਬਾ ਗੁਰਬਚਨ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ (ਅੰਮਿ੍ਤਸਰ) ਵਿਖੇ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਮੁਖੀ ਦਮਦਮੀ ਟਕਸਾਲ ਭਿੰਡਰਾਂ ਵਾਲੇ ਮਹਿਤਾ ਚੌਂਕ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ | ਸਟੇਜ 'ਤੇ ਸੁਸ਼ੋਭਿਤ ਬਾਬਾ ਗੁਰਦੇਵ ਸਿੰਘ, ਬਾਬਾ ਸੱਜਣ ਸਿੰਘ ਤੇ ਬਾਬਾ ਗੁਰਭੇਜ ਸਿੰਘ ਆਦਿ | ਤਸਵੀਰ : ਅਤਰ ਸਿੰਘ ਤਰਸਿੱਕਾ <br/> 06-05-2026
ਤਰਸਿੱਕਾ, 5 ਮਈ (ਅਤਰ ਸਿੰਘ ਤਰਸਿੱਕਾ)-ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ (ਅੰਮਿ੍ਤਸਰ) ਵਿਖੇ ਉਨ੍ਹਾਂ ਦੀ 57ਵੀਂ ਸਲਾਨਾ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਕਥਾ ਤੇ ਕੀਰਤਨ ਦਾ ਪ੍ਰਵਾਹ ਚੱਲਿਆ, ਜਿਸ ਵਿਚ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਮੁਖੀ ਦਮਦਮੀ ਟਕਸਾਲ ਭਿੰਡਰਾਂਵਾਲੇ ਮਹਿਤਾ ਚੌਂਕ, ਸੰਤ ਬਾਬਾ ਸੱਜਣ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਬੋਪਾਰਾਏ, ਬਾਬਾ ਗੁਰਭੇਜ ਸਿੰਘ ਖਜਾਲਾ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਗੁਰਮੀਤ ਸਿੰਘ ਮਾਂਗਟ ਮੁੱਖ ਸੇਵਾਦਾਰ ਗੜਗੱਜ ਜਥਾ ਤਰਸਿੱਕਾ, ਬਾਬਾ ਸ਼ਵਿੰਦਰ ਸਿੰਘ ਟਾਹਲੀ ਸਾਹਿਬ, ਭਾਈ ਰਣਜੀਤ ਸਿੰਘ ਮਾਗਾਂਸਰਾਏ, ਭਾਈ ਬਲਦੇਵ ਸਿੰਘ ਤਰਸਿੱਕਾ, ਭਾਈ ਤੀਰਥ ਸਿੰਘ ਤਰਸਿੱਕਾ, ਭਾਈ ਹਰਮਨਜੀਤ ਸਿੰਘ ਤਰਸਿੱਕਾ ਤੇ ਅਵਤਾਰ ਸਿੰਘ ਰਾਜੂ ਤਰਸਿੱਕਾ ਆਦਿ ਨੇ ਸੰਗਤਾਂ ਨੂੰ ਕੀਰਤਨ ਤੇ ਕਥਾ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਇਲਾਕੇ ਦੀ ਵੱਡੀ ਗਿਣਤੀ 'ਚ ਸਾਧ ਸੰਗਤ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਤੌਰ 'ਤੇ ਖੁੱਲਿ੍ਹਆ ਠੇਕਾ-ਅਹਾਤਾ ਬੰਦ ਨਾ ਕੀਤਾ ਤਾਂ ਮੁਹੱਲਾ ਵਾਸੀ ਅਟਾਰੀ-ਵਾਹਗਾ ਹਾਈਵੇ ਕਰਨਗੇ ਜਾਮ-ਪ੍ਰਧਾਨ... ਅਗਲੀ ਖ਼ਬਰ 'ਆਪ' ਵਲੋਂ ਨਗਰ ਪੰਚਾਇਤ ਅਜਨਾਲਾ ਤੇ ਨਗਰ ਕੌਂਸਲ ਰਮਦਾਸ ਦੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀਆਂ ਦਾ ਕੀਤਾ ਗਠਨ...
Ad Position 24