25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੱਛਮੀ ਬੰਗਾਲ ਸਮੇਤ 3 ਰਾਜਾਂ 'ਚ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਪ੍ਰਤੀ ਸਮਰਪਿਤ ਨੀਤੀਆਂ ਦੀ ਜਿੱਤ-ਬਾਊ ਰਾਮ ਸ਼ਰਨ ਪ੍ਰਾਸ਼ਰ <br/>

Ad Position 21
No active advertisement
ਅਜੀਤ ਡੈਸਕ 11-05-2026
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੱਛਮੀ ਬੰਗਾਲ, ਆਸਾਮ ਤੇ ਪੁਡੂਚੇਰੀ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਪ੍ਰਤੀ ਸਮਰਪਿਤ ਨੀਤੀਆਂ ਦੀ ਜਿੱਤ ਹੈ | ਇਹ ਜਿੱਤ ਪੱਛਮੀ ਬੰਗਾਲ ਦੇ ਜੁਝਾਰੂ ਲੋਕਾਂ ਦੇ ਉਭਰਦੇ ਜਜਬਾਤਾਂ ਦੀ ਜਿੱਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੂਬਾਈ ਆਗੂ ਤੇ ਪੰਜਾਬ ਇੰਨਫੋਟੈਕ ਦੇ ਸਾਬਕਾ ਵਾਈਸ ਚੇਅਰਮੈਨ ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਜਿਹੜੇ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝ ਸਭ ਪ੍ਰੋਟੋਕੋਲ ਤੋੜ ਸੱਤਾ ਦੇ ਹੰਕਾਰ ਵਿਚ ਗੁਲਤਾਨ ਹੋ ਸਰਵੋ ਸਰਵਾ ਸਮਝਦੀ ਸੀ, ਉਹ ਆਪ ਖੁਦ ਦੀ ਭਵਾਨੀਗੜ੍ਹ ਸੀਟ ਤੋਂ ਹਾਰ ਕੇ ਧਰਾਸ਼ਾਹੀ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਇਕਤਰਫਾ ਹਾਰ ਵੇਖ ਇੰਡੀਆ ਗਠਬੰਧਨ ਵਿਚ ਖਲਬਲੀ ਮੱਚ ਗਈ ਹੈ, ਹੋਰ ਤੇ ਹੋਰ ਤਾਮਿਲਨਾਡੂ ਵਿਚ ਐੱਮ.ਕੇ. ਸਟਾਲਿਨ ਦੀ ਹਾਰ ਸਨਾਤਨ ਨੂੰ ਮਿਟਾਉਣ ਦਾ ਸੁਪਨਾ ਵੇਖਣ ਵਾਲੇ ਖੁਦ ਆਪਣੀ ਸੀਟ ਤੋਂ ਹਾਰ ਕੇ ਖੁਦ ਮਿਟ ਗਈ ਸਨਾਤਨ ਜਿੰਦਾ ਹੈ ਤੇ ਜਿੰਦਾ ਰਹੇਗਾ | ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਵਿਚ ਇਹ ਚੋਣਾਂ ਦੀ ਜਿੱਤ ਵੇਖ ਇੰਨਾ ਜਜਬਾ ਤੇ ਉਤਸ਼ਾਹ ਭਰ ਗਿਆ ਕੇ 2027 'ਚ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵੀ ਜ਼ੋਰਦਾਰ ਧਮਾਕਾ ਕਰਕੇ ਸਰਕਾਰ ਬਣਾਏਗੀ | ਇਸ ਮੌਕੇ ਬਲਜਿੰਦਰ ਸਿੰਘ ਨੇਪਾਲ, ਰਮੇਸ਼ ਕੁਮਾਰ ਜੈ ਦੁਰਗੇ ਸਾਬਕਾ ਮੰਡਲ ਪ੍ਰਧਾਨ ਅਜਨਾਲਾ, ਸੂਬਾਈ ਯੁਵਾ ਆਗੂ ਬੱਬੂ ਜਸਰਾਊਰ, ਮੋਰ ਸਿੰਘ ਖਾਨਵਾਲ, ਸੁਰਿੰਦਰ ਅਜਨਾਲਾ, ਦਿਲਬਾਗ ਸਿੰਘ ਮੋਤਲਾ ਤੇ ਖੁਸ਼ਪ੍ਰਤਾਪ ਸਿੰਘ ਜਸਰਾਊਰ ਆਦਿ ਮੌਜੂਦ ਸਨ |


ਪੰਜਾਬ ਇੰਨਫੋਟੈਕ ਦੇ ਸਾਬਕਾ ਵਾਈਸ ਚੇਅਰਮੈਨ ਬਾਊ ਰਾਮ ਸ਼ਰਨ ਪ੍ਰਾਸ਼ਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹੋਰ ਆਗੂ | ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ


Ad Position 22
No active advertisement
ਪਿਛਲੀ ਖ਼ਬਰ ਕੱਟੜ ਇਮਾਨਦਾਰ ਆਮ ਆਦਮੀ ਪਾਰਟੀ ਦਾ ਭਿ੍ਸ਼ਟ ਚਿਹਰਾ ਹੋਇਆ ਬੇਨਕਾਬ-ਮਜੀਠੀਆ <br/> ਅਗਲੀ ਖ਼ਬਰ ਰੌਇਆਲ ਕੈਂਬਿ੍ਜ ਸਕੂਲ ਵਿਖੇ ਮਾਂ ਦਿਵਸ ਦੇ ਜਸ਼ਨ ਮਨਾਏ <br/>
Ad Position 24