03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੋਟਰਸਾਈਕਲ ਤੇ ਥ੍ਰੀ ਵੀਲਰ ਦੀ ਟੱਕਰ ਦੌਰਾਨ ਨੌਜਵਾਨ ਜ਼ਖ਼ਮੀ <br/>

Ad Position 21
No active advertisement
ਸੜਕ ਹਾਦਸੇ ਵਿਚ ਜ਼ਖ਼ਮੀ ਹੋਇਆ ਦਾ ਇਲਾਜ ਕਰਦੇ ਹੋਏ ਡਾ. ਵਿਸ਼ਾਲ ਦੀਪ ਸਿੰਘ ਤੇ ਹੋਰ | ਤਸਵੀਰ : ਮਹਾਬੀਰ ਸਿੰਘ ਗਿੱਲ <br/> 12-05-2026
ਚੇਤਨਪੁਰਾ, 11 ਮਈ (ਮਹਾਂਬੀਰ ਸਿੰਘ ਗਿੱਲ)-ਪਿੰਡ ਸੋਹੀਆਂ ਕਲਾਂ ਦੇ ਅੱਡੇ 'ਤੇ ਸੜਕ ਦੀ ਖਸਤਾ ਹੋਈ ਹਾਲਤ ਕਾਰਨ ਇਕ ਮੋਟਰਸਾਈਕਲ ਤੇ ਥ੍ਰੀਵੀਲਰ ਦੀ ਟੱਕਰ ਕਾਰਨ ਪਿੰਡ ਸੰਤੂ ਨੰਗਲ ਦੇ ਦੋ ਨੌਜਵਾਨ ਸਤਨਾਮ ਸਿੰਘ ਪੁੱਤਰ ਨਿਰਮਲ ਸਿੰਘ ਤੇ ਗੁਰਭੇਜ ਸਿੰਘ ਪੁੱਤਰ ਜਰਨੈਲ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਨੌਜਵਾਨਾਂ ਸਤਨਾਮ ਸਿੰਘ ਜਿਸ ਦੀ ਸੱਜੀ ਲੱਤ ਟੁੱਟ ਗਈ ਹੈ ਨੇ ਦੱਸਿਆ ਕਿ ਸੜਕ 'ਤੇ ਪਏ ਖੱਡੇ ਨੂੰ ਬਚਾਉਂਦਿਆਂ ਥ੍ਰੀਵੀਲਰ ਵਾਲੇ ਵਲੋਂ ਮਾਰੀ ਸਾਈਡ ਕਾਰਨ ਉਹ ਸੜਕ ਉੱਪਰ ਡਿੱਗ ਪਏ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ | 108 ਐਮਬੂਲੈਂਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਅੰਮਿ੍ਤਸਰ ਵਿਖੇ ਦਾਖਲ ਕਰਵਾਇਆ ਗਿਆ ਇਸ ਹਾਦਸੇ ਦੀ ਸੂਚਨਾ ਪੁਲਿਸ ਥਾਣਾ ਮਜੀਠਾ ਵਿਖੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਨੂੰ ਛੱਡ ਕੇ ਦਰਜਨਾਂ ਲੋਕ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਸ਼ਾਮਿਲ <br/> ਅਗਲੀ ਖ਼ਬਰ ਨਾਜਾਇਜ਼ ਮੁਕੱਦਮੇ ਦਰਜ ਕਰਨ ਦੇ ਵਿਰੋਧ 'ਚ ਕਿਸਾਨਾਂ ਡੀ.ਐੱਸ.ਪੀ. ਦਫ਼ਤਰ ਘੇਰਿਆ <br/>
Ad Position 24