03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਕਾਲੀ ਦਲ (ਬ) ਨੂੰ ਛੱਡ ਕੇ ਦਰਜਨਾਂ ਲੋਕ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਸ਼ਾਮਿਲ <br/>

Ad Position 21
No active advertisement
ਰਈਆ ਵਿਖੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਸਰਬਜੀਤ ਸਿੰਘ ਖਾਨਪੁਰ ਸਿਰਪਾਓ ਦੇ ਕੇ ਸਨਮਾਨਿਤ ਕੀਤਾ, ਨਾਲ ਪ੍ਰਗਟ ਸਿੰਘ ਮੀਆਂ ਵਿੰਡ, ਗੁਰਪ੍ਰੀਤ ਸਿੰਘ ਕੰਮੋਕੇ, ਭਾਈ ਜਰਮਨਜੀਤ ਸਿੰਘ ਸਰਾਂ, ਡਾ. ਸੁਰਜੀਤ ਸਿੰਘ ਰਈਆ ਤੇ ਹੋਰ | ਤਸਵੀਰ-ਸ਼ਰਨਬੀਰ ਸਿੰਘ ਕੰਗ<br/> 12-05-2026

ਰਈਆ, 11 ਮਈ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਉਸ ਵੇਲੇ ਤਕੜਾ ਬੱਲ ਮਿਲਿਆ ਜਦੋਂ ਭਾਈ ਰਾਜਬੀਰ ਸਿੰਘ ਦਰਜਨਾਂ ਸਾਥੀਆਂ ਨੂੰ ਨਾਲ ਲੈ ਕੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਲ ਹੋ ਗਏ | ਇਸ ਮੌਕੇ ਰਾਜਬੀਰ ਸਿੰਘ ਨੇ ਕਿਹਾ ਕੇ ਜਦੋਂ ਅਕਾਲੀ ਦਲ ਪੰਥ ਦੇ ਹੱਕ ਵਿਚ ਸੀ ਉਦੋਂ ਉਨ੍ਹਾਂ ਦੇ ਨਾਲ ਖੜੇ੍ਹ ਸਨ, ਪਰ ਜਦੋਂ ਦਾ ਅਕਾਲੀ ਦਲ ਪੰਥ ਦਾ ਝੂਠਾ ਪ੍ਰਚਾਰ ਕਰਨ ਲੱਗ ਗਿਆ ਅਸੀਂ ਇਸ ਤੋਂ ਕਿਨਾਰਾ ਕਰ ਚੁੱਕੇ ਹਾਂ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜੋ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਚੁੱਕਦੇ ਹਨ ਸਾਰਾ ਪੰਜਾਬ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਨਾਲ ਖੜ੍ਹਾ ਹੈ | ਸ਼ਾਮਲ ਹੋਣ ਵਾਲਿਆਂ ਵਿਚ ਭਾਈ ਰਾਜਬੀਰ ਸਿੰਘ, ਲਵਪ੍ਰੀਤ ਸਿੰਘ, ਸੁਖਬਾਜ ਸਿੰਘ ਬਾਵਾ, ਕਾਹਲ ਸਿੰਘ, ਗੋਪੀ ਭਿੰਡਰ, ਹੈਪੀ ਸ਼ਾਹ, ਭਿੰਦਾ ਸਿੰਘ ਮਿਸਤਰੀ, ਰਾਜੂ, ਦਾਰਾ ਮਿਸਤਰੀ, ਪਰਗਟ ਸਿੰਘ, ਸ਼ਰਨ ਸਿੰਘ ਦੇ ਨਾਂ ਜ਼ਿਕਰਯੋਗ ਹਨ | ਇਸ ਮੌਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਹਲਕਾ ਇੰਚਾਰਜ ਭਾਈ ਸਰਬਜੀਤ ਸਿੰਘ ਖਾਨਪੁਰ ਨੇ ਇਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨਾਲ ਦਫ਼ਤਰ ਇੰਚਾਰਜ ਪੰਜਾਬ ਪ੍ਰਗਟ ਸਿੰਘ ਮੀਆਂ ਵਿੰਡ, ਗੁਰਪ੍ਰੀਤ ਸਿੰਘ ਕੰਮੋਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਭਾਈ ਜਰਮਨਜੀਤ ਸਿੰਘ ਸਰਾਂ, ਡਾ. ਸੁਰਜੀਤ ਸਿੰਘ ਰਈਆ, ਸ਼ਾਨ ਸਿੰਘ ਰਈਆ, ਸਰਕਲ ਪ੍ਰਧਾਨ ਸੁਖਵੰਤ ਸਿੰਘ ਜਲਾਲਾਬਾਦ, ਸਰਕਲ ਪ੍ਰਧਾਨ ਹਰਜੀਤ ਸਿੰਘ ਫੇਰੂਮਾਨ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਜਾਗਦੀਪ ਸਿੰਘ ਨਾਗੋਕੇ ਤੇ ਸੁੱਖਜੀਤ ਸਿੰਘ ਗਿੱਲ ਖਾਨਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਲੇਕੇ ਵਿਖੇ ਵੈਲਕਮ ਕ੍ਰਾਪ ਸਾਇੰਸ ਦਿੱਲੀ ਵਲੋਂ ਪ੍ਰਦਰਸ਼ਨੀ ਪਲਾਟ 'ਤੇ ਮੇਲਾ <br/> ਅਗਲੀ ਖ਼ਬਰ ਮੋਟਰਸਾਈਕਲ ਤੇ ਥ੍ਰੀ ਵੀਲਰ ਦੀ ਟੱਕਰ ਦੌਰਾਨ ਨੌਜਵਾਨ ਜ਼ਖ਼ਮੀ <br/>
Ad Position 24