ਦਸਤਾਰਧਾਰੀ ਸਾਈਕਲ ਯਾਤਰੀਆਂ ਦੇ ਜਥੇ ਦਾ ਪਿੰਡ ਸਾਰੰਗੜਾ ਪੁੱਜਣ ’ਤੇ ਸਵਾਗਤ
ਚੋਗਾਵਾਂ, 3 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਦਿੱਲੀ ਤੋਂ ਚੱਲਿਆ ਦਸਤਾਰਧਾਰੀ ਸਾਈਕਲ ਯਾਤਰੀਆਂ ਦਾ ਜਥਾ ਸਰਹੱਦੀ ਖੇਤਰ ਦੇ ਪਿੰਡ ਸਾਰੰਗੜਾ ਵਿਖੇ ਪੁੱਜਿਆ, ਜਿੱਥੇ ਸਰਪੰਚ ਅਵਤਾਰ ਸਿੰਘ ਲਾਲੀ ਵਲੋਂ ਉਨ੍ਹਾਂ ਦਾ ਫੁੱਲ ਮਾਲਾ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਸਾਈਕਲਿਸਟ ਸੁਖਦੇਵ ਸਿੰਘ ਗਿੱਲ (ਕਲਸੀਆ) ਦੇ ਜਨਮਦਿਨ ਤੇ ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ।
ਚੋਗਾਵਾਂ, 3 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਦਿੱਲੀ ਤੋਂ ਚੱਲਿਆ ਦਸਤਾਰਧਾਰੀ ਸਾਈਕਲ ਯਾਤਰੀਆਂ ਦਾ ਜਥਾ ਸਰਹੱਦੀ ਖੇਤਰ ਦੇ ਪਿੰਡ ਸਾਰੰਗੜਾ ਵਿਖੇ ਪੁੱਜਿਆ, ਜਿੱਥੇ ਸਰਪੰਚ ਅਵਤਾਰ ਸਿੰਘ ਲਾਲੀ ਵਲੋਂ ਉਨ੍ਹਾਂ ਦਾ ਫੁੱਲ ਮਾਲਾ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਸਾਈਕਲਿਸਟ ਸੁਖਦੇਵ ਸਿੰਘ ਗਿੱਲ (ਕਲਸੀਆ) ਦੇ ਜਨਮਦਿਨ ਤੇ ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕੀਤੀ । ਇਸ ਮੌਕੇ ਗਰੁੱਪ ਲੀਡਰ ਜਗਦੀਪ ਸਿੰਘ ਪੁਰੀ ਨੇ ਦੱਸਿਆ ਸਾਈਕਲ ਚਲਾਉਣਾ ਜਿੱਥੇ ਚੰਗੀ ਸਿਹਤ ਦੀ ਨਿਸ਼ਾਨੀ ਹੈ ਉਥੇ ਨਸ਼ਾ ਮੁਕਤ, ਪ੍ਰਦੂਸ਼ਣ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਈਕਲਿੰਗ ਕਰਨ ਦਾ ਸ਼ੌਕ ਰੱਖਣ ਵਾਲਾ ਭਾਰਤ ਦਾ ਪਹਿਲਾ ਜਥਾ ਹੈ, ਜੋ ਹੈਲਮਟ ਪਾਉਣ ਦੀ ਜਗ੍ਹਾ ਦੁਮਾਲੇ ਅਤੇ ਦਸਤਾਰਾਂ ਸਜਾ ਕੇ ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ਕਰ ਚੁੱਕਾ ਹੈ। ਇਸ ਉਪਰੰਤ ਸਾਈਕਲ ਗਰੁੱਪ ਦੇ ਮੈਂਬਰਾਂ ਨੇ ਗੁਰਦੁਆਰਾ ਰਾਮ ਟਾਹਲੀ ਪਿੰਡ ਕੱਕੜ ਦੇ ਦਰਸ਼ਨ ਕੀਤੇ ਅਤੇ ਸ਼ਹਿਰਾਂ ਦੀ ਤੜਕ ਭੜਕ ਤੋਂ ਦੂਰ ਪਿੰਡਾਂ ਦੇ ਸ਼ਾਂਤ ਵਾਤਾਵਰਨ ਦਾ ਖੂਬ ਆਨੰਦ ਮਾਣਿਆ।