03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮਹਿਤਾ ਚੌਕ ਵਿਚ ਲੱਗਦੇ ਲੰਬੇ ਟ੍ਰੈਫਿਕ ਜਾਮ ਨਾਲ ਲੋਕ ਪ੍ਰੇਸ਼ਾਨ

ਚੌਕ ਮਹਿਤਾ, 3 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਦੇ ਚੌਰਸਤੇ ਵਿਚ ਰੋਜ਼ਾਨਾ ਹੀ ਲੱਗਦੇ ਲੰਬੇ ਲੰਬੇ ਟਰੈਫਿਕ ਜਾਮਾਂ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਘੰਟਿਆਂ ਬੱਧੀ ਲੱਗਦੇ ਇਨ੍ਹਾਂ ਜਾਮਾਂ ਵਿਚ ਕਈ ਵਾਰ ਕਿਸੇ ਸੀਰੀਅਸ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਫਸ ਜਾਂਦੀ ਹੈ, ਕਦੇ ਏਅਰਪੋਰਟ ’ਤੇ ਜਾਣ ਵਾਲੀਆਂ ਗੱਡੀਆਂ ਫਸ ਜਾਂਦੀਆਂ ਹਨ, ਜਿਸ ਨਾਲ ਉਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਮੁਸ਼ਕਿਲ ਬਣ ਜਾਂਦੀ ਹੈ।

Ad Position 21
No active advertisement
ਮਹਿਤਾ ਚੌਂਕ ਚੌਰਸਤੇ ਵਿਚ ਲੱਗਾ ਹੋਇਆ ਜਾਮ ਅਤੇ ਦੁਕਾਨਾਂ ਦੇ ਸਾਹਮਣੇ ਖੜ੍ਹੀਆਂ ਰੇਹੜੀਆਂ ਦੀਆਂ ਤਸਵੀਰਾਂ। ਤਸਵੀਰ : ਜਗਦੀਸ਼ ਸਿੰਘ ਬਮਰਾਹ 04-11-2026
ਚੌਕ ਮਹਿਤਾ, 3 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਦੇ ਚੌਰਸਤੇ ਵਿਚ ਰੋਜ਼ਾਨਾ ਹੀ ਲੱਗਦੇ ਲੰਬੇ ਲੰਬੇ ਟਰੈਫਿਕ ਜਾਮਾਂ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਘੰਟਿਆਂ ਬੱਧੀ ਲੱਗਦੇ ਇਨ੍ਹਾਂ ਜਾਮਾਂ ਵਿਚ ਕਈ ਵਾਰ ਕਿਸੇ ਸੀਰੀਅਸ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਫਸ ਜਾਂਦੀ ਹੈ, ਕਦੇ ਏਅਰਪੋਰਟ ’ਤੇ ਜਾਣ ਵਾਲੀਆਂ ਗੱਡੀਆਂ ਫਸ ਜਾਂਦੀਆਂ ਹਨ, ਜਿਸ ਨਾਲ ਉਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਮੁਸ਼ਕਿਲ ਬਣ ਜਾਂਦੀ ਹੈ। ਕਿਉਂਕਿ ਮਹਿਤਾ ਚੌਂਕ ਵਿਚ ਕੋਈ ਵੱਖਰੇ ਤੌਰ ’ਤੇ ਬੱਸ ਅੱਡਾ ਨਹੀਂ ਹੈ। ਇਸ ਲਈ ਚੌਰਸਤੇ ਦੀਆਂ ਚੌਹਾਂ ਨੁੱਕਰਾਂ ’ਤੇ ਆਉਣ ਜਾਣ ਵਾਲੀਆਂ ਬੱਸਾਂ ਖਲੋਣ ਨਾਲ ਵੀ ਜਿੱਥੇ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ, ਉੱਥੇ ਹੀ ਬਹੁਤ ਸਾਰੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਵੱਡੇ ਕਿਰਾਏ ਲੈ ਕੇ ਲਗਵਾਈਆਂ ਗਈਆਂ ਰੇਹੜੀਆਂ ਅਤੇ ਉਹਨਾਂ ਦੇ ਸਾਹਮਣੇ ਸੜਕ ਉੱਪਰ ਵੱਡੀ ਗਿਣਤੀ ਵਿਚ ਖੜ੍ਹਦੇ ਆਟੋ ਰਿਕਸ਼ਾ ਵੀ ਇਸ ਜਾਮ ਲੱਗਣ ਵਿਚ ਆਪਣੀ ਵੱਡੀ ਭੂਮਿਕਾ ਨਿਭਾ ਰਹੇ ਹਨ। ਹੁਣ ਜਦ ਕਿ ਦੀਵਾਲੀ ਦਾ ਤਿਉਹਾਰ ਬਿਲਕੁਲ ਨੇੜੇ ਆ ਗਿਆ ਹੈ ਅਤੇ ਬਹੁਤ ਸਾਰੇ ਲੋਕ ਖ਼ਰੀਦੋ ਫ਼ਰੋਖ਼ਤ ਕਰਨ ਵਾਸਤੇ ਬਾਜ਼ਾਰ ਵਿਚ ਆ ਰਹੇ ਹਨ। ਇਸ ਲਈ ਇਹ ਵੱਡੇ ਜਾਮ ਆਮ ਲੋਕਾਂ ਵਾਸਤੇ ਅਤੇ ਇਧਰ ਉਧਰ ਜਾਣ ਵਾਲੇ ਵਾਲੀਆਂ ਗੱਡੀਆਂ ਵਾਸਤੇ ਵੀ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਹਨ। ਦੁਕਾਨਦਾਰਾਂ ਅਤੇ ਆਮ ਲੋਕਾਂ ਵਲੋਂ ਪ੍ਰਸ਼ਾਸਨ ਕੋਲੋਂ ਬੜੇ ਚਿਰਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਚੁਰਸਤੇ ਵਿਚ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ ਤਾਂ ਕਿ ਟ੍ਰੈਫਿਕ ਨੂੰ ਕੰਟਰੋਲ ਕਰਕੇ ਲੋਕ ਜਾਮ ਵਿਚ ਫਸਣ ਕਰਕੇ ਪੈਦਾ ਹੋ ਰਹੀਆਂ ਦੁਸ਼ਵਾਰੀਆਂ ਤੋਂ ਬਚ ਸਕਣ। ਹੁਣ ਜਦ ਕਿ ਤਿਉਹਾਰਾਂ ਦਾ ਸੀਜ਼ਨ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਟ੍ਰੈਫਿਕ ਸਮੱਸਿਆ ਵੱਲ ਉਚੇਚਾ ਧਿਆਨ ਦੇ ਕੇ ਉੱਥੇ ਵੱਧ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕਰਨੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਦਲਿਤ ਸਮਾਜ ਕਿਸੇ ਵੀ ਸਿਆਸੀ ਪਾਰਟੀ ਦਾ ਮੁਹਤਾਜ ਨਹੀਂ- ਪ੍ਰਧਾਨ ਲੁੱਧੜ ਅਗਲੀ ਖ਼ਬਰ ਗ੍ਰੀਨ ਦੀਵਾਲੀ ਮਨਾਈਏ ਆਪਣਾ ਵਾਤਾਵਰਨ ਬਚਾਈਏ-ਪਰਮਜੀਤ ਸਿੰਘ ਰੰਧਾਵਾ
Ad Position 24