ਮਹਿਤਾ ਵਿਖੇ ਭਗਵਾਨ ਵਾਲਮੀਕਿ ਮਹਾਂਰਿਸ਼ੀ ਦੀ ਸ਼ੋਭਾ ਯਾਤਰਾ ਸਜਾਈ
ਚੌਕ ਮਹਿਤਾ, 3 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਕਸਬਾ ਮਹਿਤਾ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਧਾਰਮਿਕ ਸਮਾਗਮ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਡਾ.
ਚੌਕ ਮਹਿਤਾ, 3 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਕਸਬਾ ਮਹਿਤਾ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਧਾਰਮਿਕ ਸਮਾਗਮ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਮੁੱਖ ਤੌਰ ’ ਤੇ ਸ਼ਾਮਲ ਹੋਏ। ਡਾ. ਵੇਰਕਾ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਹਰ ਵਰਗ ਨੂੰ ਬਰਾਬਰ ਸਤਿਕਾਰ, ਸਿੱਖਿਆ ਅਤੇ ਅੱਗੇ ਵਧਣ ਦੇ ਮੌਕੇ ਮਿਲਣ। ਇਹ ਸ਼ੋਭਾ ਯਾਤਰਾ ਵਿੱਚ ਹੋਰਨਾਂ ਤੋਂ ਇਲਾਵਾ ਹਰਜੋਤ ਸਿੰਘ ਜੋਤਾ, ਭਾਈ ਗੁਰਪ੍ਰੀਤ ਸਿੰਘ ਪੋਲੈਂਡ, ਮੇਲਾ ਨਾਥ, ਪ੍ਰਧਾਨ, ਸੁੱਖਾ ਮਹਿਤਾ, ਮਲੂਕ ਨਾਥ, ਜਗਤਾਰ ਸਿੰਘ ਪ੍ਰਧਾਨ, ਬਾਬਾ ਬਾਲਾ ਨਾਥ, ਸੁਖਦੇਵ ਸਿੰਘ ਡਰਾਈਵਰ, ਧਿਆਨ ਸਿੰਘ ਛੀਨਾ, ਸੁਪਨਦੀਪ ਸਿੰਘ ਸਾਭੀ, ਰਾਜਪਾਲ ਸਿੰਘ ਆਦਿ ਸ਼ਾਮਿਲ ਹੋਏ।