ਪਿੰਡ ਨੌਰੰਗਪੁਰ ਵਿਖੇ ਸ਼ਹੀਦੀ ਜੋੜ ਮੇਲਾ ਕਮੇਟੀ ਦਾ ਗਠਨ-ਮਨਦੀਪ ਸਿੰਘ ਮੰਨਾ ਨੂੰ ਪ੍ਰਧਾਨ, ਕੁਲਵੰਤ ਕੱਤੋ ਨੂੰ ਖਜ਼ਾਨਚੀ ਥਾਪਿਆ
ਸਠਿਆਲਾ, 3 ਨਵੰਬਰ (ਜਗੀਰ ਸਿੰਘ ਸਫਰੀ)-ਪਿੰਡ ਨੌਰੰਗਪੁਰ (ਬੁਤਾਲਾ) ਦੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਵਿਖੇ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਮਨਾਉਣ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਬਾਰੇ ਨਵ ਨਿਯੁਕਤ ਪ੍ਰਧਾਨ ਮਨਦੀਪ ਸਿੰਘ ਮੰਨਾ ਨੇ ਦੱਸਿਆ ਕਿ ਜਸਬੀਰ ਸਿੰਘ ਜੱਸਾ ਨੂੰ ਮੀਤ ਪ੍ਰਧਾਨ ਅਤੇ ਸਾ: ਸਰਪੰਚ ਕੁਲਵੰਤ ਸਿੰਘ ਕੱਤੋ ਨੂੰ ਚ ਚੌਥੀ ਵਾਰ ਖਜਾਨਚੀ ਨਿਯੁੱਕਤ ਕੀਤਾ ਗਿਆ ਹੈ।
ਸਠਿਆਲਾ, 3 ਨਵੰਬਰ (ਜਗੀਰ ਸਿੰਘ ਸਫਰੀ)-ਪਿੰਡ ਨੌਰੰਗਪੁਰ (ਬੁਤਾਲਾ) ਦੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਵਿਖੇ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲਾ ਮਨਾਉਣ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਬਾਰੇ ਨਵ ਨਿਯੁਕਤ ਪ੍ਰਧਾਨ ਮਨਦੀਪ ਸਿੰਘ ਮੰਨਾ ਨੇ ਦੱਸਿਆ ਕਿ ਜਸਬੀਰ ਸਿੰਘ ਜੱਸਾ ਨੂੰ ਮੀਤ ਪ੍ਰਧਾਨ ਅਤੇ ਸਾ: ਸਰਪੰਚ ਕੁਲਵੰਤ ਸਿੰਘ ਕੱਤੋ ਨੂੰ ਚ ਚੌਥੀ ਵਾਰ ਖਜਾਨਚੀ ਨਿਯੁੱਕਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਲੰਗਰ ਇੰਚਾਰਜ ਬਲਜੀਤ ਸਿੰਘ, ਪ੍ਰਬੰਧਕ ਕਮੇਟੀ ਪ੍ਰਧਾਨ ਤਰਸੇਮ ਸਿੰਘ, ਸੰਦੀਪ ਸਿੰਘ ਸੇਠੀ, ਸੁਖਵਿੰਖਦਰ ਸਿੰਘ, ਗੰਗਾ ਸਿੰਘ, ਹਰਦੇਵ ਸਿੰਘ ਭੱਟੀ, ਮਲਕੀਤ ਸਿੰਘ, ਗੁਰਦੀਪ ਸਿੰਘ, ਗੁਰਇਕਬਾਲ ਸਿੰਘ ਗੋਰਾ, ਅਮਰੀਕ ਮੀਤ ਪ੍ਰਧਾਨ, ਸਤਨਾਮ ਸਿੰਘ ਸੱਤਾ, ਹਰਜਿੰਦਰ ਸਿੰਘ ਲਾਡੀ, ਗਿਆਨੀ ਸਤਬੀਰ ਸਿੰਘ, ਕੰਵਲਜੀਤ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਅਜੀਤ ਸਿੰਘ ਆਦਿ ਹਾਰਜ਼ ਸਨ। ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਿੰਡ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲਾ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸ਼ਹੀਦੀ ਜੋੜ ਮੇਲੇ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।