03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਿੰਡ ਲਦੇਹ ’ਚ ਪ੍ਰਧਾਨ ਰਾਜਾ ਲਦੇਹ ਨੇ ਨਿੱਜੀ ਤੌਰ ’ਤੇ ਲਗਾਈਆਂ ਸਟ੍ਰੀਟ ਲਾਈਟਾਂ * ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਉਦਘਾਟਨ

ਰਾਜਾਸਾਂਸੀ, 3 ਨਵੰਬਰ (ਹਰਦੀਪ ਸਿੰਘ ਖੀਵਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਵਲੋਂ ਪਿੰਡ ਲਦੇਹ ਵਿਖੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਆਪਣੇ ਨਿੱਜੀ ਖ਼ਰਚੇ ਵਿਚੋਂ ਸਟ੍ਰੀਟ ਲਾਈਟਾਂ ਲਗਵਾਈਆਂ ਗਈਆਂ, ਲਾਈਟਾਂ ਲੱਗਣ ਤੋਂ ਬਾਅਦ ਪਿੰਡ ਵਾਸੀਆਂ ਦੇ ਕਹਿਣ ਤੇ ਇਨ੍ਹਾਂ ਉਕਤ ਲਾਈਟਾਂ ਦਾ ਉਦਘਾਟਨ ਪ੍ਰਧਾਨ ਰਾਜਵਿੰਦਰ ਸਿੰਘ ਲਦੇਹ ਵਲੋਂ ਉਦਘਾਟਨ ਕੀਤਾ ਗਿਆ। ਪ੍ਰਧਾਨ ਰਾਜਾ ਲਦੇਹ ਨੇ ਕਿਹਾ ਕਿ ਉਸ ਵਲੋਂ ਨਿੱਜੀ ਜੇਬ ਖਰਚ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 04-11-2026
ਰਾਜਾਸਾਂਸੀ, 3 ਨਵੰਬਰ (ਹਰਦੀਪ ਸਿੰਘ ਖੀਵਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਵਲੋਂ ਪਿੰਡ ਲਦੇਹ ਵਿਖੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਆਪਣੇ ਨਿੱਜੀ ਖ਼ਰਚੇ ਵਿਚੋਂ ਸਟ੍ਰੀਟ ਲਾਈਟਾਂ ਲਗਵਾਈਆਂ ਗਈਆਂ, ਲਾਈਟਾਂ ਲੱਗਣ ਤੋਂ ਬਾਅਦ ਪਿੰਡ ਵਾਸੀਆਂ ਦੇ ਕਹਿਣ ਤੇ ਇਨ੍ਹਾਂ ਉਕਤ ਲਾਈਟਾਂ ਦਾ ਉਦਘਾਟਨ ਪ੍ਰਧਾਨ ਰਾਜਵਿੰਦਰ ਸਿੰਘ ਲਦੇਹ ਵਲੋਂ ਉਦਘਾਟਨ ਕੀਤਾ ਗਿਆ। ਪ੍ਰਧਾਨ ਰਾਜਾ ਲਦੇਹ ਨੇ ਕਿਹਾ ਕਿ ਉਸ ਵਲੋਂ ਨਿੱਜੀ ਜੇਬ ਖਰਚ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਅਕਾਲੀ ਸਰਪੰਚ ਤੇ ਅਕਾਲੀ ਦਲ ਦੀ ਪੰਚਾਇਤ ਹੋਣ ਕਾਰਨ ਆਪ ਸਰਕਾਰ ਵਲੋਂ ਵਿਤਕਰੇਬਾਜੀ ਕਰਦਿਆਂ ਪਿੰਡ ਲਦੇਹ ਨੂੰ ਕੋਈ ਗ੍ਰਾਟ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਹਲਕਾ ਰਾਜਾਸਾਂਸੀ ਵਿਚ ਬਣੀਆਂ ਅਕਾਲੀ ਦਲ ਤੇ ਹੋਰ ਪਾਰਟੀਆਂ ਦੀਆਂ ਪੰਚਾਇਤਾਂ ਨਾਲ ਵਿਤਕਰਾ ਕੀਤਾ ਗਿਆ ਪ੍ਰੰਤੂ 2 ਮਹੀਨੇ ਰਹਿ ਗਏ ਹਨ ਅਕਾਲੀ ਦਲ ਦੀ ਸਰਕਾਰ ਬਣਨ ਤੇ ਹਲਕਾ ਰਾਜਾਸਾਂਸੀ ਵਿਚ ਵਿਤਕਰੇਬਾਜੀ ਤੋਂ ਉੱਪਰ ਉਠ ਕੇ ਸਮੂਹ ਪੰਚਾਇਤਾਂ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਦੇ ਕੇ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ । ਇਸ ਮੌਕੇ ਸਰਪੰਚ ਹਰਪਾਲ ਸਿੰਘ ਭੱਲਾ ਭਲਵਾਨ, ਨੰਬਰਦਾਰ ਹਰਪਾਲ ਸਿੰਘ, ਬੱਬੂ ਮਾਨ ਪੰਚ, ਪ੍ਰਧਾਨ ਰੋਮੀ ਮਸੀਹ, ਸ਼ਨੀ ਮਸੀਹ, ਸੁਖਦੇਵ ਸਿੰਘ ਪੰਚ, ਪ੍ਰਿੰਸ ਪੰਚ, ਗੁਰਦੀਪ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਕਸ਼ਮੀਰ ਸਿੰਘ ਸੋਨੀ ਸਾਬਕਾ ਪੰਚ, ਗੋਜਾ ਭਲਵਾਨ, ਰਾਜਨ ਸਿੰਘ ਅਤੇ ਪ੍ਰਧਾਨ ਦਲੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੌਰੰਗਪੁਰ ਵਿਖੇ ਸ਼ਹੀਦੀ ਜੋੜ ਮੇਲਾ ਕਮੇਟੀ ਦਾ ਗਠਨ-ਮਨਦੀਪ ਸਿੰਘ ਮੰਨਾ ਨੂੰ ਪ੍ਰਧਾਨ, ਕੁਲਵੰਤ ਕੱਤੋ ਨੂੰ ਖਜ਼ਾਨਚੀ ਥਾ... ਅਗਲੀ ਖ਼ਬਰ ਨਸ਼ਿਆਂ ਤੇ ਗੈਂਗਸਟਰਵਾਦ ਵਿਰੁੱਧ ਜੰਗ ਵਿਚ ਪੁਲਿਸ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ : ਐੱਸ.ਐੱਸ.ਪੀ. ਚਾਹਲ
Ad Position 24