03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਕਾਲੇਕੇ ਵਿਖੇ ਵੈਲਕਮ ਕ੍ਰਾਪ ਸਾਇੰਸ ਦਿੱਲੀ ਵਲੋਂ ਪ੍ਰਦਰਸ਼ਨੀ ਪਲਾਟ 'ਤੇ ਮੇਲਾ <br/>

Ad Position 21
No active advertisement
ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ ਦੇ ਪ੍ਰਦਰਸ਼ਨੀ ਪਲਾਟ 'ਤੇ ਲਗਾਏ ਗਏ ਮੇਲੇ ਦੌਰਾਨ ਕੰਪਨੀ ਦੇ ਮਾਲਕ ਸ: ਸੁਰਿੰਦਰ ਸਿੰਘ, ਮੈਨੇਜਰ ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਕੁਮਾਰ, ਕਮਲਜੀਤ ਸਿੰਘ ਅਤੇ ਕਿਸਾਨ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ<br/> 12-05-2026

ਬਾਬਾ ਬਕਾਲਾ ਸਾਹਿਬ, 11 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਪਿੰਡ ਕਾਲੇਕੇ ਵਿਖੇ ਵੈਲਕਮ ਕ੍ਰਾਪ ਸਾਇੰਸ, ਦਿੱਲੀ ਵਲੋਂ ਹਰਿੰਦਰ ਸਿੰਘ ਬੱਬੂ ਚੇਅਰਮੈਨ ਦੇ ਹਾਈਬਿ੍ਡ ਟਮਾਟਰ ਡਬਲਿਊ.ਐੱਸ. 3094 ਅਤੇ 3283 ਦੇ ਪ੍ਰਦਰਸ਼ਨੀ ਪਲਾਟ 'ਤੇ ਮੇਲਾ ਕਰਵਾਇਆ ਗਿਆ | ਇਸ ਮੌਕੇ ਕੰਪਨੀ ਦੇ ਮਾਲਕ ਸ: ਸੁਰਿੰਦਰ ਸਿੰਘ, ਜਤਿੰਦਰ ਸਿੰਘ, ਕੰਪਨੀ ਦੇ ਨਾਰਥ ਜ਼ੋਨ ਤੋਂ ਰਿਜ਼ਨਲ ਮੈਨੇਜਰ ਜਤਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ, ਕੁਲਦੀਪ ਕੁਮਾਰ ਅਤੇ ਪੰਜਾਬ ਐਗਰੋ ਦੀ ਟੀਮ ਵਲੋਂ ਕਮਲਜੀਤ ਸਿੰਘ ਤੋਂ ਇਲਾਵਾ ਲਗਪਗ 60 ਤੋਂ 65 ਕਿਸਾਨ ਹਾਜ਼ਰ ਸਨ | ਸੁਰਿੰਦਰ ਸਿੰਘ ਨੇ ਜ਼ਿਮੀਦਾਰ ਭਰਾਵਾਂ ਨੂੰ ਕੰਪਨੀ ਦੀਆਂ ਆਉਣ ਵਾਲੀਆਂ ਕਿਸਮਾਂ ਫੁੱਲਗੋਭੀ 202, 103, 505, 606, ਬੰਦ ਗੋਭੀ -275, ਬਰਖਾ-52, 690 ਅਤੇ ਖੀਰਾ 1001, ਵਿਵੇਕ 20 ਬਾਰੇ ਤੇ ਟਮਾਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਹ ਕਿਸਮਾਂ ਜਿਆਦਾ ਠੋਸ ਹੋਣ ਕਰਕੇ ਦੂਰ ਮੰਡੀਕਰਨ ਵਾਸਤੇ ਲਾਹੇਵੰਦ ਹਨ, ਬੂਟਾ ਬਿਮਾਰੀ ਰਹਿਤ, ਫਲ ਦਾ ਰੰਗ ਗੂੜ੍ਹਾ ਲਾਲ ਅਤੇ ਸੋਹਣਾ ਆਕਾਰ ਹੋਣ ਕਰਕੇ ਕਿਸਾਨਾਂ ਨੂੰ ਮੰਡੀ ਵਿਚ ਵਧੇਰੇ ਮੁੱਲ ਮਿਲੇਗਾ | ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਬਲਵਿੰਦਰ ਸਿੰਘ, ਭਿੰਡਰ ਨਰਸਰੀ ਗਿੱਲ ਫਾਰਮ ਤੋਂ ਦਰਸ਼ਨ ਸਿੰਘ, ਲੋਹਗੜ ਤੋਂ ਸਤਨਾਮ ਸਿੰਘ ਅਤੇ ਜਲਾਲ ਉਸਮਾ, ਬੁੱਟਰ ਧਰਦਿਉ, ਨੰਗਲੀ ਪਿੰਡਾਂ ਦੇ ਕਿਸਾਨਾਂ ਨੇ ਹਾਜ਼ਰੀ ਭਰੀ | ਅਖੀਰ ਵਿਚ ਕੰਪਨੀ ਵਲੋਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮਾਸਟਰ ਕਾਲਾ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ, ਸੁਰਜੀਤ ਸਿੰਘ ਖੂਹ ਵਾਲੇ, ਸੁਖਵਿੰਦਰ ਸਿੰਘ ਚਾਹਲ, ਸਤਨਾਮ ਸਿੰਘ, ਗੁਰਵਿੰਦਰਪਾਲ ਸਿੰਘ, ਸਰਮੁੱਖ ਸਿੰਘ, ਅਰਜਿੰਦਰ ਸਿੰਘ, ਬਾਬਾ ਮੁਖਤਾਰ ਸਿੰਘ, ਮਲਕੀਤ ਸਿੰਘ ਸਾਬਾ, ਜੀਵਨ ਜੋਤ ਸਿੰਘ, ਧਰਮ ਸਿੰਘ, ਸੰਤੋਖ ਸਿੰਘ ਬਿੱਟੂ, ਸਵਿੰਦਰ ਸਿੰਘ ਬਿੱਲੂ, ਹਰਪ੍ਰੀਤ ਸਿੰਘ ਹਰੀ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਅਕਾਲੀ ਦਲ (ਬ) ਨੂੰ ਛੱਡ ਕੇ ਦਰਜਨਾਂ ਲੋਕ ਅਕਾਲੀ ਦਲ 'ਵਾਰਿਸ ਪੰਜਾਬ ਦੇ' 'ਚ ਸ਼ਾਮਿਲ <br/>
Ad Position 24