04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੁਫ਼ਤ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਜੋਸਨ ਮਲਟੀਸਪੈਸ਼ਲਿਸਟੀ ਹਸਪਤਾਲ ਮਕਬੂਲਪੁਰ ਵਲੋਂ ਨਬੀਪੁਰ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਜਾਂਚ ਕੈਂਪ ਮੌਕੇ ਡਾ. ਦਵਿੰਦਰ ਸਿੰਘ ਜੋਸਨ, ਡਾ. ਕੋਮਲ ਜੋਸਨ, ਨਿਸਾਨ ਸਿੰਘ ਜੋਸਨ ਤੇ ਹੋਰ | ਤਸਵੀਰ : ਜਸਪਾਲ ਸਿੰਘ <br/> 12-05-2026
ਨਵਾਂ ਪਿੰਡ, 11 ਮਈ (ਜਸਪਾਲ ਸਿੰਘ)-ਸਿਹਤ ਸੇਵਾਵਾਂ 'ਚ ਵਿਲੱਖਣ ਸਥਾਨ ਪ੍ਰਾਪਤ ਕਰ ਚੁੱਕੇ ਜੋਸਨ ਮਲਟੀਸਪੈਸ਼ਲਿਸਟੀ ਹਸਪਤਾਲ ਮਕਬੂਲਪੁਰ, ਅੰਮਿ੍ਤਸਰ ਵਲੋਂ ਐੱਮ. ਡੀ. ਡਾ. ਦਵਿੰਦਰ ਸਿੰਘ ਜੋਸਨ ਦੀ ਸੁਯੋਗ ਉਸਾਰੂ ਅਗਵਾਈ ਹੇਠ ਪੁੱਛਤੈਨੀ ਪਿੰਡ ਨਬੀਪੁਰ ਵਿਖੇ ਸਥਾਨਕ ਤੇ ਆਸ-ਪਾਸ ਲੋਕਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਡਾ. ਅਰਪਨ ਸਿੰਘ ਜੋਸਨ ਐੱਮ. ਐੱਸ. ਤੇ ਡਾ. ਪਲਕ ਜੋਸਨ ਦੀ ਅਗਵਾਈ 'ਚ ਹਸਪਤਾਲ ਦੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਵੱਖ-ਵੱਖ ਬੀਮਾਰੀਆਂ ਨਾਲ ਗ੍ਰਸਤ ਮਰੀਜਾਂ ਦੀ ਮੁਫ਼ਤ ਮੈਡੀਕਲ ਜਾਂਚ ਕੀਤੀ ਗਈ ਉਨ੍ਹਾਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਅਰਪਨ ਸਿੰਘ ਜੋਸਨ ਤੇ ਡਾ. ਪਲਕ ਜੋਸਨ ਨੇ 'ਅਜੀਤ' ਵਿਸ਼ੇਸ਼ ਨਾਲ ਗੱਲਬਾਤ ਦੌਰਾਨ ਕਿਹਾ ਕੇ ਆਪਣੇ ਪੁਰਖਿਆਂ ਦੇ ਪਿੰਡ 'ਚ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਉਹ ਭਾਰੀ ਫ਼ਕਰ ਮਾਹਿਸੂਸ ਕਰ ਰਹੇ ਹਨ | ਇਸ ਮੌਕੇ ਸਥਾਨਕ ਮੁਹਤਬਰਾਂ ਤੇ ਮਰੀਜਾਂ ਵਲੋਂ ਹਸਪਤਾਲ ਦੇ ਇਸ ਸ਼ਾਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਡਾ. ਦਵਿੰਦਰ ਸਿੰਘ ਜੋਸਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਦਾਨੀਆਂ ਵਲੋਂ ਉਤਸ਼ਾਹਪੂਵਕ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ, ਕਿਸਾਨ ਆਗੂ ਜਸਵਿੰਦਰ ਸਿੰਘ ਜੱਸਾ, ਰਾਮਦਵਿੰਦਰ ਸਿੰਘ ਨੰਬਰਦਾਰ, ਨਿਸਾਨ ਸਿੰਘ ਜੋਸਨ, ਪ੍ਰਮਿੰਦਰ ਸਿੰਘ, ਜਗਨਦੀਪ ਸਿੰਘ, ਜਗਦੀਪ ਸਿੰਘ, ਮਾਸਟਰ ਕਵਲਜੀਤ ਸਿੰਘ, ਸਿਮਰ ਸਿੰਘ ਪ੍ਰਧਾਨ ਯੂਥ ਕਲੱਬ ਤੇ ਹਰਪ੍ਰੀਤ ਹੈਪੀ ਤੇ ਨਵੀਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਦੇ ਡਾਇਰੈਕਟਰ ਸ਼ਵੀ ਕਪੂਰ ਤੇ ਅਧਿਆਪਕਾ ਹਰਦੀਸ਼ ਕੌਰ ਅਵੰਤਿਕਾ ਐਕਸੀਲੈਂਸ ਐਜੂਕੇਸ਼ਨ ਐਵਾਰ... ਅਗਲੀ ਖ਼ਬਰ ਪਿੰਡ ਕਾਲੇਕੇ ਵਿਖੇ ਵੈਲਕਮ ਕ੍ਰਾਪ ਸਾਇੰਸ ਦਿੱਲੀ ਵਲੋਂ ਪ੍ਰਦਰਸ਼ਨੀ ਪਲਾਟ 'ਤੇ ਮੇਲਾ <br/>
Ad Position 24