04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੇਂਟ ਸੋਵਰੇਨ ਕਾਨਵੈਂਟ ਸਕੂਲ ਦੇ ਡਾਇਰੈਕਟਰ ਸ਼ਵੀ ਕਪੂਰ ਤੇ ਅਧਿਆਪਕਾ ਹਰਦੀਸ਼ ਕੌਰ ਅਵੰਤਿਕਾ ਐਕਸੀਲੈਂਸ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ. ਕੋਮਲ ਕਪੂਰ, ਪਿ੍ੰ: ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ ਤੇ ਅਧਿਆਪਕ ਡਾਇਰੈਕਟਰ ਸ਼ਵੀ ਕਪੂਰ ਤੇ ਅਧਿਆਪਿਕਾ ਹਰਦੀਸ਼ ਕੌਰ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਸਤਪਾਲ ਸਿੰਘ ਢੱਡੇ <br/> 12-05-2026
ਚਵਿੰਡਾ ਦੇਵੀ, 11 ਮਈ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਡਾਇਰੈਕਟਰ ਮਿਸਟਰ ਸ਼ਵੀ ਕਪੂਰ ਤੇ ਅਧਿਆਪਕਾ ਹਰਦੀਸ਼ ਕੌਰ ਨੂੰ ਅਵੰਤਿਕਾ ਐਕਸੀਲੈਂਸ ਐਜੂਕੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਪ੍ਰੋਗਰਾਮ ਹਿੰਦੀ ਭਵਨ ਦਿੱਲੀ ਵਿਖੇ ਹੋਇਆ ਜੋ ਕਿ ਆਵੰਤਿਕਾ ਫਾਊਾਡੇਸ਼ਨ ਵਲੋਂ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਸ਼ੀਕਾਂਤ ਸ਼ਰਮਾ (ਮਨਿਸਟਰ ਇੰਚਾਰਜ ਅਖਿਲ ਭਾਰਤੀਏ ਹਿੰਦੂ ਮਹਾਸਭਾ) ਸਨ | ਇਸ ਪ੍ਰੋਗਰਾਮ ਦਾ ਉਦੇਸ਼ ਸਿੱਖਿਆ ਖੇਤਰ ਦੇ ਵਿਚ ਆਰਟ ਦੇ ਹੁਨਰ ਨੂੰ ਹੋਰ ਉਤਸ਼ਾਹਿਤ ਕਰਨਾ | ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਤੇ ਐੱਮ. ਡੀ. ਕੋਮਲ ਕਪੂਰ ਨੇ ਡਾਇਰੈਕਟਰ ਸ਼ਵੀ ਕਪੂਰ ਅਤੇ ਅਧਿਆਪਕਾ ਹਰਦੀਸ਼ ਕੌਰ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ, ਇਹ ਸਿਰਫ਼ ਇਕ ਇਨਾਮ ਨਹੀਂ, ਸਗੋਂ ਤੁਹਾਡੀ ਕਾਬਲੀਅਤ ਦੀ ਪਹਿਚਾਣ ਹੈ | ਐਵਾਰਡ ਮਿਲਣ ਨਾਲ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ | ਵਿਅਕਤੀ ਦੀ ਲਗਾਤਾਰ ਮਿਹਨਤ ਅਤੇ ਇਮਾਨਦਾਰੀ ਉਸਦੀ ਸਫਲਤਾ ਦਾ ਕਾਰਨ ਬਣਦੀ | ਇਹ ਉਪਲਬੱਧੀ ਪਰਿਵਾਰ, ਸਮਾਜ ਅਤੇ ਸੰਸਥਾ ਲਈ ਮਾਣ ਦੀ ਗੱਲ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀਆਂ ਦੇ ਕੰਮ ਕਾਜ ਨੂੰ ਕਿਸਾਨ ਤੇ ਖੇਤ ਮਜ਼ਦੂਰ ਪੱਖੀ ਬਣਾਉਣ ਲਈ ਨਵੇਂ ਮੈਂਬਰ ਭਰਤੀ ਕੀਤੇ ਜਾਣ-ਡਾ.... ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24