ਚੇਤਨਪੁਰਾ, 14 ਮਈ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੰਦੋਵਾਲੀ ਵਿਖੇ ਇਕ ਪੁੱਤਰ ਵਲੋਂ ਆਪਣੇ ਪਿਤਾ ਉੱਪਰ ਤੇਜਧਾਰ ਕਿਰਪਾਨ ਨਾਲ ਕਈ ਵਾਰ ਕਰਕੇ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਘਟਨਾ ਵਿਚ ਗੰਭੀਰ ਜ਼ਖ਼ਮੀ ਹੋਏ ਜਸਪਾਲ ਸਿੰਘ ਸਪੁੱਤਰ ਪਲਵਿੰਦਰ ਸਿੰਘ ਵਾਸੀ ਕੰਦੋਵਾਲੀ ਨੇ ਦੱਸਿਆ ਕਿ ਮੈਂ ਆਪਣੇ ਵੱਡੇ ਲੜਕੇ ਕਰਮਵੀਰ ਸਿੰਘ ਨੂੰ ਬੇਦਖਲ ਕੀਤਾ ਹੋਇਆ ਸੀ ਪਰ ਅੱਜ ਘਰ ਦੀ ਥੋੜੀ ਜਿਹੀ ਜਗ੍ਹਾ ਨੂੰ ਲੈ ਕੇ ਚੱਲ ਰਹੇ ਕਲੇਸ਼ 'ਚੋਂ ਉਸਨੇ ਆਪਣੇ ਨਾਲ ਲਿਆਂਦੇ ਨਿਹੰਗ ਸਿੰਘ ਚੋਲੇ ਵਿਚ ਗਰਨੂਰ ਸਿੰਘ ਵਾਸੀ ਚੇਤਨਪੁਰਾ ਕੋਲੋਂ ਕਿਰਪਾਨ ਲੈ ਕੇ ਉਸ ਉਪਰ ਅੰਨੇ ਵਾਹ ਕਈ ਵਾਰ ਕੀਤੇ ਜੋ ਕਿ ਜਸਪਾਲ ਸਿੰਘ ਨੇ ਆਪਣੀ ਖੱਬੀ ਬਾਂਹ ਅੱਗੇ ਕਰਕੇ ਸਿਰ ਵਿਚ ਵੱਜਣੋ ਤਾਂ ਬਚਾਅ ਲਏ ਪਰ ਉਸ ਦੀ ਬਾਂਹ ਬੁਰੀ ਤਰ੍ਹਾਂ ਵੱਡੀ ਗਈ | ਰੌਲਾ ਪੈਣ 'ਤੇ ਪਿੰਡ ਦੇ ਲੋਕਾਂ ਵਲੋਂ ਛੁਡਾ ਕੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਆਦਾ ਖੂਨ ਵਗਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਘਟਨਾ ਦੀ ਸੂਚਨਾ ਪੁਲਿਸ ਥਾਣਾ ਝੰਡੇਰ ਵਿਖੇ ਦਿੱਤੀ ਗਈ ਹੈ |