11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਐੱਸ.ਐੱਸ.ਪੀ. ਅੰਮਿ੍ਤਸਰ (ਦਿਹਾਤੀ) ਨੇ ਰਈਆ ਵਿਖੇ ਪੁਲਿਸ-ਪਬਲਿਕ ਮੀਟਿੰਗ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ <br/>

Ad Position 21
No active advertisement
ਰਈਆ ਵਿਖੇ ਹੋਈ ਪੁਲੀਸ ਪਬਲਿਕ ਮੀਟਿੰਗ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਸ੍ਰੀ ਸੁਹੇਲ ਕਾਸਿਮ ਮੀਰ ਐੱਸ.ਐੱਸ.ਪੀ ਅੰਮਿ੍ਤਸਰ ਦਿਹਾਤੀ, ਗੁਰਜੀਤਪਾਲ ਸਿੰਘ ਐੱਸ.ਪੀ. ਡੀ, ਸੁਖਪਾਲ ਸਿੰਘ ਡੀ.ਐੱਸ.ਪੀ, ਐੱਸ. ਐੱਚ. ਓ. ਬਿਆਸ ਗੁਰਵਿੰਦਰ ਸਿੰਘ ਤੇ ਹੋਰ | ਤਸਵੀਰ : ਸ਼ਰਨਬੀਰ ਸਿੰਘ ਕੰਗ <br/> 20-05-2026
ਰਈਆ, 19 ਮਈ (ਸ਼ਰਨਬੀਰ ਸਿੰਘ ਕੰਗ)-ਪਿਛਲੇ ਦਿਨਾਂ ਤੋਂ ਰਈਆ ਵਿਖੇ ਰੰਗਦਾਰੀ ਖਾਤਿਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਕੱਲ੍ਹ ਰਈਆ ਵਿਖੇ ਤਿੰਨ ਘੰਟੇ ਧਰਨਾ ਲਾ ਕੇ ਰੋਸ ਪ੍ਰਗਟ ਕਰਦੇ ਹੋਏ ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ ਦੀ ਮੰਗ ਕੀਤੀ ਸੀ | ਇਸ ਉਪਰੰਤ ਐੱਸ.ਐੱਸ.ਪੀ ਅੰਮਿ੍ਤਸਰ (ਦਿਹਾਤੀ) ਸੁਹੇਲ ਕਾਸਿਮ ਮੀਰ ਨੇ ਰਈਆ ਵਿਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਵਿਖੇ ਇਕ ਪੁਲਿਸ ਪਬਲਿਕ ਮੀਟਿੰਗ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜੀਤਪਾਲ ਸਿੰਘ ਐੱਸ. ਪੀ. (ਡੀ), ਸੁਖਪਾਲ ਸਿੰਘ ਡੀ.ਐੱਸ.ਪੀ ਬਾਬਾ ਬਕਾਲਾ, ਗੁਰਵਿੰਦਰ ਸਿੰਘ ਐੱਸ.ਐੱਚ.ਓ ਬਿਆਸ ਵੀ ਮੀਟਿੰਗ ਵਿਚ ਹਾਜ਼ਰ ਰਹੇ | ਇਸ ਮੌਕੇ ਵੱਖ ਬੁਲਾਰਿਆਂ ਨੇ ਇਲਾਕੇ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਇਸ ਤੇ ਫੌਰੀ ਕਾਬੂ ਪਾਏ ਜਾਣ ਲਈ ਉਚਿਤ ਕਦਮ ਚੁੱਕਣ ਦੀ ਅਪੀਲ ਕੀਤੀ | ਇਸ ਉਪਰੰਤ ਐੱਸ. ਐੱਸ. ਪੀ. ਨੇ ਕਿਹਾ ਪੁਲਿਸ ਤੁਹਾਡੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ | ਉਨ੍ਹਾਂ ਨੇ ਇਸ ਵਾਸਤੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ | ਉਨ੍ਹਾਂ ਅਪੀਲ ਕੀਤੀ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਜਰੂਰ ਲਾਏ ਜਾਣ | ਇਸ ਮੌਕੇ ਰਾਮਵਾੜਾ ਮੰਦਰ ਕਮੇਟੀ ਦੇ ਪ੍ਰਧਾਨ ਸੰਜੀਵ ਭੰਡਾਰੀ, ਹਰਪ੍ਰੀਤ ਸਿੰਘ ਹੈਪੀ ਖਾਲਸਾ, ਸੁਖਵਿੰਦਰ ਸਿੰਘ ਮੱਤੇਵਾਲ, ਹਰਜੀਪ੍ਰੀਤ ਸਿੰਘ ਕੰਗ, ਚੇਅਰਮੈਨ ਤੇਜਿਦਰ ਸਿੰਘ ਬਿਲੂ, ਰਾਜੀਵ ਕੁਮਾਰ ਰੋਮੀ, ਕਿਰਪਾਲ ਸਿੰਘ ਖਾਲਸਾ, ਦਲਜੀਤ ਸਿੰਘ ਟਿੱਕਾ, ਸੁਖਦੇਵ ਪੱਡਾ, ਸੁਨੀਲ ਕਾਲੜਾ, ਸਰਬਜੀਤ ਸਿੰਘ ਫੌਜੀ, ਸੁਖਦੇਵ ਸਿੰਘ ਮਿੰਟੂ, ਜਗਤਾਰ ਸਿੰਘ ਬਿੱਲਾ, ਤਰਸੇਮ ਕੁਮਾਰ ਜੋਸ਼ੀ, ਰਜਿੰਦਰ ਕੁਮਾਰ ਲੈਥਰਾ, ਬਲਵਿੰਦਰ ਸਿੰਘ ਕਲੇਰ, ਨਰਿੰਦਰ ਸਿੰਘ ਸੈਕਟਰੀ, ਵਿਸ਼ਾਲ ਮੰਨਣ, ਵਿਕੀ ਕਰਿਆਨੇ ਵਾਲੇ, ਸਰਬਜੀਤ ਸਿੰਘ ਮਾਨ, ਪਿਆਰਾ ਸਿੰਘ ਧਿਆਨਪੁਰ, ਦਰਸ਼ਨ ਸਿੰਘ ਉਪੱਲ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਤੋਂ 66 ਤੇ ਨਗਰ ਕੌਂਸਲ ਰਮਦਾਸ ਤੋਂ 44 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ <br/> ਅਗਲੀ ਖ਼ਬਰ ਆਪ ਦੇ ਉਮੀਦਵਾਰਾਂ ਵਾਰਡ ਨੰ: 1 ਤੇ 11 ਦੇ ਹੱਕ 'ਚ ਚੇਅਰਮੈਨ ਵਾਹਲਾ, ਪ੍ਰਧਾਨ ਖਹਿਰਾ ਤੇ ਹੋਰ ਆਗੂਆਂ ਨੇ ਘਰ ਘਰ ਜਾ ਕੇ...
Ad Position 24