12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਵੀਂ ਉਸਾਰੀ ਦੇ ਅਧੀਨ ਕੁਝ ਸੜਕਾਂ ਮੁਰੰਮਤ ਤੋਂ ਵੀ ਹੋਈਆਂ ਵਾਂਝੀਆਂ <br/>

Ad Position 21
No active advertisement
ਲੰਬੇ ਸਮੇਂ ਤੋਂ ਮੁਰੰਮਤ ਲਈ ਤਰਸ ਰਹੀਆਂ ਪਿੰਡਾਂ ਦੀਆਂ ਸੜਕਾਂ ਦੇ ਦਿ੍ਸ਼ | ਤਸਵੀਰਾਂ : ਨਰਿੰਦਰ ਸਿੰਘ <br/> 21-05-2026
ਬਿਆਸ, 20 ਮਈ (ਨਰਿੰਦਰ ਸਿੰਘ)-ਕਸਬਾ ਬਿਆਸ ਨੇੜੇ ਪੈਂਦੇ ਪਿੰਡਾਂ ਦੀਆਂ ਸੜਕਾਂ ਦੀ ਨਵੀਂ ਉਸਾਰੀ ਅਧੀਨ ਕੁਝ ਸੜਕਾਂ ਨੂੰ ਮੁਰੰਮਤ ਤੋਂ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ | ਸੜਕਾਂ ਦੇ ਹਾਲਾਤ ਅਜਿਹੇ ਹਨ ਕਿ ਦੋਪਹੀਆ ਵਾਹਨ ਦਾ ਸਲਿੱਪ ਹੋਣਾ ਇਨ੍ਹਾਂ ਸੜਕਾਂ 'ਤੇ ਆਮ ਗੱਲ ਹੈ ਅਤੇ ਕਈ ਵਾਰ ਸਾਹਮਣੇ ਤੋਂ ਆ ਰਹੇ ਵਾਹਨ ਨਾਲ ਹਾਦਸਾ ਵੀ ਵਾਪਰ ਜਾਂਦਾ ਹੈ | ਪਿੰਡਾਂ ਦੀ ਦਿੱਖ ਅਤੇ ਖਿੱਚ ਦਾ ਮੁੱਖ ਕੇਂਦਰ ਸੜਕਾਂ ਤੋਂ ਹੀ ਪਤਾ ਚਲਦਾ ਹੈ | ਪਿੰਡ ਵਜੀਰ ਭੁੱਲਰ ਤੋਂ ਬੋਹੜੀ ਰੋਡ, ਬੂਲੇ ਨੰਗਲ ਤੋਂ ਬਿਆਸ ਅਤੇ ਵਜੀਰ ਭੁੱਲਰ ਨੂੰ ਜੋੜਦੀਆਂ ਲਿੰਕ ਸੜਕਾਂ, ਚੌਕਾਂ ਵਿਚ ਵੀ ਸੜਕਾਂ ਦੀ ਹਾਲਤ ਬਹੁਤ ਖਸਤੀ ਹੈ | ਕਾਫੀ ਸੜਕਾਂ ਨੂੰ ਕੁਝ ਹਲਕਾ ਫੁਲਕਾ ਬੱਜਰ ਜਾਂ ਇੱਟਾਂ, ਰੋੜੀ ਆਦਿ ਪਾ ਕੇ ਅਧੂਰਾ ਛੱਡ ਦਿੱਤਾ ਜਾਂਦਾ ਹੈ, ਜੋ ਸਿੱਧੇ ਤੌਰ 'ਤੇ ਹਾਦਸਿਆਂ ਨੂੰ ਸੱਦਾ ਦੇਣਾ ਹੈ | ਦੋਪਹੀਆ ਵਾਹਨ ਸਲਿੱਪ ਹੋ ਕੇ ਕਿਸੇ ਪੈਲੀ 'ਚ ਜਾ ਡਿੱਗਦੇ ਹਨ ਜਾਂ ਸਾਹਮਣੇ ਤੋਂ ਆਉਣ ਵਾਲੇ ਕਿਸੇ ਹੋਰ ਵਾਹਨ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹਨ | ਪਿੰਡਾਂ ਦੀਆਂ ਪੰਚਾਇਤਾਂ, ਸੜਕ ਮਹਿਕਮੇਂ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਥਾਵਾਂ ਦੀ ਨਿਯਮਤ ਤੌਰ 'ਤੇ ਦੇਖ-ਰੇਖ ਕਰਦੇ ਹੋਏ ਸਾਂਭ ਸੰਭਾਲ ਦਾ ਜਿਮਾਂ ਹੋਣਾ ਲਾਜਮੀ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧੂਲਕਾ ਵਿਖੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਵਰਕਰਾਂ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਪੱਲ੍ਹਾ ਫੜਿਆ <br/... ਅਗਲੀ ਖ਼ਬਰ ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕਿਟ 'ਚ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ <br/>
Ad Position 24