12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕਿਟ 'ਚ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ <br/>

Ad Position 21
No active advertisement
ਲਿਬਰਟੀ ਮਾਰਕੀਟ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੰਬੰਧੀ ਰੱਖੇ ਪ੍ਰੋਗਰਾਮ 'ਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਪਹੁੰਚੇ ਅਕਸ਼ੈ ਸ਼ਰਮਾ | ਤਸਵੀਰ : ਹਰਜੀਤ ਸਿੰਘ <br/> 21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਅੰਮਿ੍ਤਸਰ ਉੱਤਰੀ ਹਲਕੇ ਤੋਂ ਭਾਜਪਾ ਦੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕੀਟ 'ਚ ਵਪਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਦੌਰਾਨ ਸ਼ਰਮਾ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਵਪਾਰੀਆਂ ਨਾਲ ਮਿਲਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੁੰਦੇ ਸਨ ਅਤੇ ਅੱਜ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ | ਅਕਸ਼ੈ ਸ਼ਰਮਾ ਨੇ ਕਿਹਾ ਕਿ ਜੇ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ 'ਸਭ ਕਾ ਸਾਥ, ਸਭ ਕਾ ਵਿਕਾਸ' ਵਾਲੀ ਸੋਚ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੇ ਵਪਾਰੀ ਮਜ਼ਬੂਤ ਹੋਵੇਗਾ ਤਾਂ ਸ਼ਹਿਰ ਵੀ ਮਜ਼ਬੂਤ ਹੋਵੇਗਾ | ਬਾਜ਼ਾਰ ਸ਼ਹਿਰ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਉਨ੍ਹਾਂ ਕਿਹਾ ਕਿ 'ਸਿਰਫ ਦੁਕਾਨਾਂ ਚੱਲਣ ਨਾਲ ਕੰਮ ਨਹੀਂ ਚਲੇਗਾ, ਸਗੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ |' ਇਸ ਦੌਰਾਨ ਵਪਾਰੀਆਂ ਨੇ ਮਾਰਕੀਟ 'ਚ ਪਖਾਨਿਆਂ, ਸੀ. ਸੀ. ਟੀ. ਵੀ. ਕੈਮਰਿਆਂ, ਸਟ੍ਰੀਟ ਲਾਈਟਾਂ, ਸੁਰੱਖਿਆ ਪ੍ਰਬੰਧ ਅਤੇ ਪਾਰਕਿੰਗ ਵਰਗੀਆਂ ਸਮੱਸਿਆਵਾਂ ਉਠਾਈਆਂ | ਇਸ 'ਤੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਭਾਜਪਾ ਹਰ ਉਸ ਸਮੱਸਿਆ ਦੇ ਹੱਲ ਲਈ ਕੰਮ ਕਰੇਗੀ ਜਿਸ ਕਾਰਨ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਮਾਰਕੀਟ ਵਿਚ ਠੰਡੇ ਪਾਣੀ ਦੀ ਮਸ਼ੀਨ ਲਗਵਾਉਣ ਅਤੇ ਹੋਰ ਸੁਵਿਧਾਵਾਂ ਨੂੰ ਲੈ ਕੇ ਦੁਬਾਰਾ ਵਪਾਰੀਆਂ ਵਿਚ ਆਉਣਗੇ | ਇਸ ਮੌਕੇ ਪੱਪੂ ਮਹਾਜਨ, ਰਾਜੇਸ਼ ਮਹਾਜਨ, ਅਭੀ ਮਹਾਜਨ, ਹਨੀ ਸਹਿਗਲ, ਸਭੀ, ਮਣੀ, ਵਿਸ਼ਾਲ ਸਹਿਗਲ, ਬਲਵੰਤ ਸਿੰਘ, ਕਾਲੀ, ਡਾ: ਮਨੂੰ, ਸੰਦੀਪ ਸਿੰਘ, ਰਮਨਦੀਪ ਸਿੰਘ ਅਤੇ ਪਵਨ ਮਹਾਜਨ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਵੀਂ ਉਸਾਰੀ ਦੇ ਅਧੀਨ ਕੁਝ ਸੜਕਾਂ ਮੁਰੰਮਤ ਤੋਂ ਵੀ ਹੋਈਆਂ ਵਾਂਝੀਆਂ <br/> ਅਗਲੀ ਖ਼ਬਰ ਸਤਬੀਰ ਸਿੰਘ ਤੇ ਘੁੱਲੇ ਸ਼ਾਹ ਨੇ ਸਕਿਤ ਅਖਾੜੇ ਦੇ ਪਹਿਲਵਾਨਾਂ ਨੂੰ ਕੀਤਾ ਸਨਮਾਨਿਤ <br/>
Ad Position 24