29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਤਨਾਮ ਸਿੰੰਘ ਗਿੱਲ ਨੂੰ ਮਿਲੀ ਸਿਆਸਤ 'ਚ ਅਹਿਮ ਜ਼ਿੰਮੇਵਾਰੀ <br/>

Ad Position 21
No active advertisement
ਅਜੀਤ ਡੈਸਕ 22-05-2026
ਬਾਬਾ ਬਕਾਲਾ ਸਾਹਿਬ, 21 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਿਨਾ ਨਸਲੀ ਵਖਰੇਵੇਂ, ਬਿਨਾ ਕਿਸੇ ਭਿੰਨ ਭੇਦ ਮਾਨਸ ਕੀ ਜਾਤਿ ਸਭੈ ਇਕੋ ਪਹਿਚਾਨਬੋ ਦੇ ਸੰਕਲਪ ਨੂੰ ਸਮਰਪਿਤ ਅਤੇ ਸਮੂਹਿਕ ਤੌਰ 'ਤੇ ਮਨੁੱਖਤਾ ਦੀ ਅਗਵਾਈ ਕਰਦੀ ਆ ਰਹੀ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਇਜ਼ਾਫਾ ਕਰਦਿਆਂ ਸਤਨਾਮ ਸਿੰਘ ਗਿੱਲ ਨੂੰ ਸਹਿਜਧਾਰੀ ਸਿੱਖ ਪਾਰਟੀ ਦੇ ਸੂਬਾਈ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਵਜੋਂ ਨਿਯੁਕਤ ਕਰ ਦਿੱਤਾ ਹੈ | ਅੱਜ ਪਾਰਟੀ ਦੇ ਹੈਡਕੁਆਰਟਰ ਤੋਂ ਜਾਰੀ ਪ੍ਰੈਸ ਬਿਆਨ 'ਚ ਡਾ: ਪਰਮਜੀਤ ਸਿੰਘ ਰਾਣੂੰ ਨੇ ਦੱਸਿਆ ਹੈ ਕਿ ਮੀਡੀਆ ਖੇਤਰ 'ਚ ਅਤੇ ਸਮਾਜ ਸੇਵਾ ਵਿਚ ਵਿਚਰਨ ਵਾਲੇ ਸਤਨਾਮ ਸਿੰਘ ਗਿੱਲ ਨੂੰ ਸਹਿਜਧਾਰੀ ਸਿੱਖ ਪਾਰਟੀ ਦੇ ਪੰਜਾਬ ਯੂਨਿਟ ਦੇ ਸੀਨੀਅਰ ਵਾਈਸ ਪ੍ਰਧਾਨ ਵਜੋਂ ਜਿੰਮੇਵਾਰੀ ਸੌਂਪਦੇ ਹੋਏ, ਸਾਲ 2027 ਵਿਚ ਪੰਜਾਬ ਰਾਜ 'ਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਅਗਾਮੀਂ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਅਤੇ ਸਿਫਾਰਸ਼ ਕਰਨ ਵਾਲੀ ਮਹੱਤਵਪੂਰਣ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਭਰ 'ਚ ਸਤਨਾਮ ਸਿੰਘ ਗਿੱਲ ਪਾਰਟੀ ਦੀ ਮਜਬੂਤੀ ਲਈ ਬੂਥ ਪੱਧਰ ਤੋਂ ਲੈਕੇ ਰਾਜ ਪੱਧਰ 'ਤੇ ਪਾਰਟੀ ਦਾ ਜਨ ਆਧਾਰ ਮਜਬੂਤ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ | ਡਾ: ਰਾਣੂੰ ਨੇ ਦੱਸਿਆ ਕਿ 117 ਹਲਕਿਆਂ, 197 ਬਲਾਕਾਂ, ਨਗਰ ਨਿਗਮਾਂ, ਜ਼ਿਲ੍ਹਾ ਪੱਧਰ ਤੇ ਪਾਰਟੀ ਦੇ ਕੇਡਰ ਨੂੰ ਮਜਬੂਤ ਕਰਨ ਲਈ ਵਲੰਟੀਅਰਾਂ ਅਤੇ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥਣ ਅਸ਼ਮੀਤ ਕੌਰ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਲਿਆ ਅਸ਼ੀਰਵਾਦ <br/> ਅਗਲੀ ਖ਼ਬਰ ਮੈਰਿਟ ਸੂਚੀ 'ਚ ਆਈ ਰੀਤਿਕਾ ਦਾ ਨਕਦ ਰਾਸ਼ੀ ਨਾਲ ਸਨਮਾਨ
Ad Position 24