29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੈਰਿਟ ਸੂਚੀ 'ਚ ਆਈ ਰੀਤਿਕਾ ਦਾ ਨਕਦ ਰਾਸ਼ੀ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 22-05-2026
ਮਾਹਿਲਪੁਰ, 21 ਮਈ (ਰਜਿੰਦਰ ਸਿੰਘ)-ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਪਿੰਡ ਗਣੇਸ਼ਪੁਰ ਭਾਰਟਾ ਦੇ ਪਰਮਿੰਦਰ ਸਿੰਘ ਤੇ ਰਜਨੀ ਬਾਲਾ ਦੀ ਹੋਣਹਾਰ ਧੀ ਰੀਤਿਕਾ ਨੂੰ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਕਾਮਰਸ ਸਟਰੀਮ ਨਾਲ 97 ਫ਼ੀਸਦੀ ਫ਼ੀਸਦੀ ਅੰਕ ਲੈ ਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਗਜੀਤ ਸਿੰਘ ਗਣੇਸ਼ਪੁਰ ਨੇ ਦੱਸਿਆ ਕਿ ਸਮੂਹ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਪੋਰਟਸ ਐਂਡ ਐਜੂਕੇਸ਼ਨ ਏਡ ਫ਼ੰਡ 'ਚੋਂ ਰੀਤਿਕਾ ਨੂੰ ਸਨਮਾਨਿਤ ਕੀਤਾ, ਜਿਸ 'ਚ ਸਨਮਾਨ ਚਿੰਨ੍ਹ ਦੇ ਨਾਲ-ਨਾਲ ਨਕਦ 10000 ਰੁਪਏ ਦਾ ਇਨਾਮ ਵੀ ਸ਼ਾਮਿਲ ਹੈ | ਇਸ ਬਾਰੇ ਸਰਪੰਚ ਕੰਵਲਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਰੀਤਿਕਾ ਦਸਵੀਂ ਜਮਾਤ 'ਚ ਮੈਰਿਟ ਸੂਚੀ 'ਚ 10ਵਾਂ ਸਥਾਨ ਪ੍ਰਾਪਤ ਕਰ ਚੁੱਕੀ ਹੈ | ਇਸ ਮੌਕੇ ਸਰਪੰਚ ਕੰਵਲਦੀਪ ਕੌਰ, ਕੁਲਵਿੰਦਰ ਕੌਰ ਪ੍ਰਧਾਨ, ਤਕਦੀਰ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਸਿੰਘ, ਅਵਤਾਰ ਕੌਰ, ਜਸਨੀਤ ਕੌਰ, ਕਸ਼ਮੀਰ ਸਿੰਘ, ਅਰਸ਼ਦੀਪ ਸਿੰਘ ਤੇ ਹੋਰ ਵਿਦਿਆਰਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਨਾਮ ਸਿੰੰਘ ਗਿੱਲ ਨੂੰ ਮਿਲੀ ਸਿਆਸਤ 'ਚ ਅਹਿਮ ਜ਼ਿੰਮੇਵਾਰੀ <br/> ਅਗਲੀ ਖ਼ਬਰ ਜਿੰਪਾ ਵਲੋਂ ਸ੍ਰੀ ਗੁਰੂ ਰਵਿਦਾਸ ਨਗਰ ਆਦਮਵਾਲ 'ਚ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ
Ad Position 24