29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕੈਨੇਡਾ ਦੇ ਸਤੰਬਰ ਇਨਟੇਕ ਲਈ ਵੀਜ਼ੇ ਆਉਣੇ ਹੋਏ ਸ਼ੁਰੂ-ਗੈਵੀ ਕਲੇਰ <br/>

Ad Position 21
No active advertisement
ਅਜੀਤ ਡੈਸਕ 22-05-2026
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਵਿਦੇਸ਼ ਜਾਣ ਲਈ ਵਿਦਿਆਰਥੀਆਂ ਦਾ ਕੈਨੇਡਾ ਹਮੇਸ਼ਾਂ ਹੀ ਪਹਿਲਾ ਸੁਪਨਾ ਰਿਹਾ ਹੈ, ਕਿਉਂਕਿ ਕੈਨੇਡਾ ਵਿਚ ਪੰਜਾਬ ਵਰਗਾ ਹੀ ਮਾਹੌਲ ਹੈ | ਇਸ ਲਈ ਪੰਜਾਬੀ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਹਮੇਸ਼ਾਂ ਹੀ ਕੈਨੇਡਾ ਰਿਹਾ ਹੈ | ਇਹ ਜਾਣਕਾਰੀ ਪੰਜਾਬ ਦੇ ਸਭ ਤੋਂ ਸਫਲ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦਿੱਤੀ | ਗੈਵੀ ਕਲੇਰ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਵਲੋਂ ਸੈਂਕੜੇ ਵਿਦਿਆਰਥੀਆਂ ਦੇ ਕੈਨੇਡਾ ਦੇ ਵੀਜ਼ੇ ਲਗਾਏ ਗਏ ਹਨ | ਅੱਜ ਹੀ ਇਕ ਹੋਰ ਵਿਦਿਆਰਥੀ ਜੋਬਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਚੌਧਰਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਵੀਜ਼ਾ ਹਾਸਲ ਹੋਇਆ ਹੈ | ਗੈਵੀ ਕਲੇਰ ਨੇ ਕਿਹਾ ਕਿ ਸਤੰਬਰ ਇਨਟੇਕ ਲਈ ਵੀਜੇ ਆਉਣ ਦੀ ਸ਼ੁਰੂਆਤ ਹੋ ਗਈ ਹੈ | ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਕੈਨੇਡਾ ਦੇ ਵੀਜੇ ਆ ਰਹੇ ਹਨ | ਗੈਵੀ ਕਲੇਰ ਨੇ ਕਿਹਾ ਕਿ ਕੁਝ ਲੋਕ ਇਹ ਝੂਠਾ ਪ੍ਰਚਾਰ ਕਰਦੇ ਹਨ ਕਿ ਕੈਨੇਡਾ ਵੀਜੇ ਨਹੀਂ ਦੇ ਰਿਹਾ, ਪਰ ਕੈਨੇਡਾ ਅੱਜ ਹੀ ਪਹਿਲਾਂ ਵਾਂਗ ਵੀਜੇ ਦੇ ਰਿਹਾ ਹੈ, ਪਰ ਚੰਗੀ ਪੜ੍ਹਾਈ ਕਰਨ ਵਾਲੇ ਅਤੇ ਚੰਗੀ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਦਾ ਹੀ ਕੈਨੇਡਾ ਸਵਾਗਤ ਕਰ ਰਿਹਾ ਹੈ | ਸਤੰਬਰ ਇਨਟੇਕ ਲਈ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦਾਖ਼ਲੇ ਚੱਲ ਰਹੇ ਹਨ | 2025 ਜਾਂ 26 ਪਾਸ ਵਿਦਿਆਰਥੀ 6.5 ਬੈਂਡ ਨਾਲ, ਈਚ 6 ਬੈਂਡ ਨਾਲ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਰ੍ਹਵੀਂ ਵਾਲੇ ਵਿਦਿਆਰਥੀ ਸਪਾਊਸ ਵੀਜ਼ਾ ਵੀ ਅਪਲਾਈ ਕਰ ਸਕਦੇ ਹਨ | ਜਿਹੜੇ ਵੀ ਵਿਦਿਆਰਥੀ ਕਿਸੇ ਦੇਸ਼ ਤੋਂ ਰਿਫਿਊਜ ਹਨ ਜਾਂ ਫਿਰ ਗੈਪ ਕਾਰਨ ਉਹ ਕਿਤੇ ਨਹੀਂ ਜਾ ਪਾ ਰਹੇ, ਉਨ੍ਹਾਂ ਲਈ ਕੈਨੇਡਾ ਇਕ ਖੂਬਸੁਰਤ ਮੌਕਾ ਹੈ | ਚਾਹਵਾਨ ਵਿਦਿਆਰਥੀ ਸਾਡੇ ਵਲੋਂ ਪਹਿਲਾ ਲਗਾਏ ਹੋਏ ਵੀਜੇ 'ਗੈਵੀ ਕਲੇਰ ਟੀਮ ਗਲੋਬਲ' ਸ਼ੋਸਲ ਮੀਡੀਆ ਪੇਜਾਂ ਉਪਰ ਦੇਖ ਸਕਦੇ ਹਨ |


Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਸੰਮੇਲਨ 31 ਨੂੰ <br/> ਅਗਲੀ ਖ਼ਬਰ 8 ਬਾਰ੍ਹਵੀਂ ਪਾਸ ਵਿਦਿਆਰਥੀ ਹੁਣ ਸਪਾਊੁਾਸ ਨਾਲ ਜਾ ਸਕਦੇ ਹਨ ਕੈਨੇਡਾ <br/> ਕੈਨੇਡਾ ਦੇ ਸਤੰਬਰ ਇਨਟੇਕ ਲਈ ਵੀਜ਼ੇ...
Ad Position 24