ਜੈਂਤੀਪੁਰ, 21 ਮਈ (ਭੁਪਿੰਦਰ ਸਿੰਘ ਗਿੱਲ)-ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਪਿਛਲੇ ਕਈ ਦਿਨਾਂ ਤੋਂ ਲੋਕਲ ਕਰਿਆਨਾ ਸਟੋਰੇਜ ਵਾਲਿਆਂ ਦੀ ਚਾਂਦੀ ਹੋ ਗਈ ਹੈ | ਹਾਲਾਤ ਇਹ ਹਨ ਕਿ 35 ਦਿਨ ਬੀਤ ਜਾਣ ਦੇ ਬਾਵਜੂਦ ਘਰੇਲੂ ਗੈਸ ਸਿਲੰਡਰ ਦੀ ਆਨਲਾਈਨ ਬੁਕਿੰਗ ਲਈ ਸਾਫ਼ਟਵੇਅਰ ਅਜੇ ਵੀ ਠੱਪ ਪਿਆ ਹੈ | ਖਪਤਕਾਰਾਂ ਨੂੰ ਬੁਕਿੰਗ ਲਈ ਸੁਨੇਹੇ ਤਾਂ ਆ ਰਹੇ ਹਨ, 8 ਘੰਟੇ 4 ਘੰਟੇ ਦੀ ਵੇਟਿੰਗ 'ਚ ਲੋਕ ਪਾਗਲ ਹੋ ਗਏ ਹਨ, ਪਰ ਜਦੋਂ ਉਹ ਕੋਸ਼ਿਸ਼ ਕਰਦੇ ਹਨ ਤਾਂ ਬੁਕਿੰਗ ਨਹੀਂ ਹੁੰਦੀ ਅਤੇ ਏਜੰਸੀ ਨਾਲ ਸੰਪਰਕ ਕਰਨ ਦਾ ਮੈਸੇਜ ਆ ਜਾਂਦਾ ਹੈ ਤੇ ਏਜੰਸੀ ਦੇ ਅਧਿਕਾਰੀ ਫੋਨ ਨਹੀਂ ਚੁੱਕਦੇ | ਜਾਣਕਾਰੀ ਅਨੁਸਾਰ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿਚ ਘਰੇਲੂ ਗੈਸ ਸਿਲੰਡਰ 2000/ 2500 ਸੌ ਰੁਪਏ ਤੱਕ ਬਲੈਕ ਵਿਚ ਮਿਲ ਰਹੇ ਹਨ | ਹਾਲਾਂਕਿ ਡੀ. ਸੀ., ਫੂਡ ਐਂਡ ਸਿਵਲ ਸਪਲਾਈ ਵਿਭਾਗ ਨੂੰ ਛਾਪੇਮਾਰੀ ਦੇ ਹੁਕਮ ਦਿੱਤੇ ਗਏ ਹਨ, ਪਰ ਜ਼ਮੀਨੀ ਹਾਲਾਤ ਦੱਸਦੇ ਹਨ ਕਿ ਸਿਲੰਡਰ ਨਹੀਂ ਮਿਲ ਰਹੇ ਤੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਵਿਭਾਗ ਕੋਲ ਬਲੈਕ ਸਿਲੰਡਰਾਂ ਦੀ ਬਰਾਮਦਗੀ ਦੀ ਕੋਈ ਸੂਚੀ ਨਾ ਹੋਣਾ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ | ਕਸਬਿਆਂ ਤੇ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ਤੇ ਏਜੰਸੀਆਂ ਦੇ ਕਰਿੰਦੇ ਆਮ ਸਿਲੰਡਰਾਂ ਦੀ ਤੀਸਰੇ ਦਿਨ ਸਪਲਾਈ ਦੇ ਜਾਂਦੇ ਹਨ ਅਤੇ ਹੁਣ ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ | ਪਿੰਡਾਂ ਵਿਚ ਕਿੱਲਤ ਕਾਰਨ ਘਰੇਲੂ ਗੈਸ ਸਿਲੰਡਰ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ ਕਿਉਂਕਿ ਡੀ. ਸੀ. ਦੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ | ਬੰਦ ਹੋਣ ਕਰ ਕੇ ਹੋਟਲਾਂ ਨੇ ਡੀਜ਼ਲ ਭੱਠੀਆਂ ਅਤੇ ਇੰਡਕਸ਼ਨ ਚੁੱਲ੍ਹੇ ਵਰਗੇ ਵਿਕਲਪ ਅਪਣਾਏ ਹਨ, ਜਿਸ ਨਾਲ ਉਨ੍ਹਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ |
ਮਿਲੀਭੁਗਤ ਜਾਂ ਕਾਲਾ ਬਾਜ਼ਾਰੀ, ਆਨਲਾਈਨ ਬੁਕਿੰਗ ਸਾਫ਼ਟਵੇਅਰ ਠੱਪ, ਬਲੈਕ 'ਚ 2500 ਰੁਪਏ ਤੱਕ ਵਿਕ ਰਿਹਾ ਸਿਲੰਡਰ <br/>
ਅਜੀਤ ਡੈਸਕ
22-05-2026