ਬਿਆਸ, 21 ਮਈ (ਨਰਿੰਦਰ ਸਿੰਘ)-ਪਿਛਲੇ ਇਕ ਹਫ਼ਤੇ ਤੋਂ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਦੇ ਚਲਦਿਆਂ ਵੀ ਤੇਲ ਦੀ ਖਪਤ ਪਹਿਲਾਂ ਵਰਗੀ ਹੀ ਹੈ, ਪਰ ਅੱਜ ਕਸਬਾ ਬਿਆਸ ਨੇੜੇ ਪੈਂਦੇ ਕੁਝ ਪੰਪਾਂ 'ਤੇ ਤੇਲ ਦੀ ਕਮੀ ਦੇ ਚਲਦਿਆਂ ਪੰਪ ਮਾਲਕਾਂ ਵਲੋਂ ਤੇਲ ਪੰਪਾਂ ਨੂੰ ਬੰਦ ਕੀਤਾ ਗਿਆ | ਪੰਪ ਮਾਲਕਾਂ ਦਾ ਕਹਿਣਾ ਹੈ ਕਿ ਤੇਲ ਦੀ ਸਪਲਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ, ਸਮੇਂ ਤੇ ਤੇਲ ਪੰਪਾਂ 'ਤੇ ਨਾ ਪਹੁੰਚਣ ਕਾਰਣ ਤੇਲ ਪੰਪ ਨੂੰ ਬੰਦ ਕਰਨਾ ਪੈ ਗਿਆ | ਪੰਪ ਮਾਲਕਾਂ ਨੂੰ ਕੋਈ ਪੱਕਾ ਯਕੀਨ ਨਹੀਂ ਰਿਹਾ ਕਿ ਤੇਲ ਦੀ ਸਪਲਾਈ ਕਦੋਂ ਪੂਰੀ ਹੋਵੇਗੀ ਜਾਂ ਕਦੋਂ ਗੱਡੀਆਂ ਤੇਲ ਲੈ ਕੇ ਪੰਪਾਂ 'ਤੇ ਪਹੁੰਚਦੀਆਂ ਹਨ | ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਜੋ ਤੇਲ ਜਲੰਧਰ ਤੋਂ ਗੱਡੀਆਂ ਲੈ ਕੇ ਆ ਰਹੀਆਂ ਸਨ, ਹੁਣ ਤੇਲ ਦੀ ਸਪਲਾਈ ਬਠਿੰਡਾ ਤੋਂ ਆ ਰਹੀ ਹੈ, ਜਿਸ ਨਾਲ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਆ ਰਹੀ ਹੈ, ਜੋ ਵੀ ਤੇਲ ਪਵਾਉਣ ਆ ਰਿਹਾ ਹੈ, ਉਸਨੂੰ ਨਿਰਾਸ਼ਾ 'ਚ ਹੀ ਵਾਪਸ ਜਾਣਾ ਪੈ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਪੰਪ ਬੰਦ ਪਏ ਸਨ |
ਪੈਟਰੋਲ ਪੰਪਾਂ 'ਤੇ ਨਹੀਂ ਮਿਲ ਰਿਹਾ ਤੇਲ, ਲੋਕ ਹੋ ਰਹੇ ਖੱਜਲ <br/>
ਅਜੀਤ ਡੈਸਕ
22-05-2026