12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਾਰਤ-ਪਾਕਿ ਸਰਹੱਦ ਨੇੜਿਉਂ 30 ਕਰੋੜ ਤੋਂ ਵਧੇਰੇ ਰਾਸ਼ੀ ਦੀ ਹੈਰੋਇਨ ਬਰਾਮਦ <br/>

Ad Position 21
No active advertisement
ਬੀ.ਐੱਸ.ਐੱਫ. 45 ਬਟਾਲੀਅਨ ਵਲੋਂ ਬਰਾਮਦ ਹੈਰੋਇਨ ਵਾਲਾ ਪੈਕੇਟ | ਤਸਵੀਰ: ਰਾਹੀਂ ਢਿੱਲੋਂ <br/> 23-05-2026
ਅਜਨਾਲਾ, 22 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਬੀ.ਐੱਸ.ਐੱਫ. ਜਵਾਨਾਂ ਵਲੋਂ ਗੁਆਂਢੀ ਮੁਲਕ ਦੀ ਦੇਸ਼ ਵਿਰੋਧੀ ਹਰਕਤ ਨੂੰ ਢਹਿ ਢੇਰੀ ਕਰਦਿਆਂ ਹੈਰੋਇਨ ਦੀਆਂ ਦੋ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ | ਬੀ.ਐੱਸ.ਐੱਫ. 45 ਬਟਾਲੀਅਨ ਵਲੋਂ ਸਰਹੱਦੀ ਚੌਂਕੀ ਫਤਿਹਪੁਰ ਦੇ ਖੇਤਰ ਵਿਚ 3 ਕਿੱਲੋ ਅਤੇ ਬੀ.ਐੱਸ.ਐੱਫ. 100 ਬਟਾਲੀਅਨ ਵਲੋਂ ਸਰਹੱਦੀ ਚੌਂਕੀ ਛੰਨਮੁੱਲਾ ਦੇ ਖੇਤਰ ਵਿਚੋਂ 3 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ | ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. 45 ਬਟਾਲੀਅਨ ਦੇ ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੋਹਲੇਕੇ ਨੇੜੇ ਹੈਰੋਇਨ ਦਾ ਪੈਕੇਟ ਪਿਆ ਹੈ, ਜਿਸ ਤੋਂ ਬਾਅਦ ਚਲਾਏ ਤਲਾਸ਼ੀ ਅਭਿਆਨ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਇਕ ਪੈਕੇਟ ਬਰਾਮਦ ਕੀਤਾ, ਜਿਸ ਵਿਚ 3 ਕਿੱਲੋ 206 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸੇ ਤਰ੍ਹਾਂ ਬੀ. ਐੱਸ. ਐੱਫ. 100 ਬਟਾਲੀਅਨ ਵਲੋਂ ਵੀ ਸਰਹੱਦੀ ਚੌਂਕੀ ਛੰਨਮੁੱਲਾ ਦੇ ਖੇਤਰ ਵਿਚੋਂ ਵੀ 3 ਕਿੱਲੋ 245 ਗ੍ਰਾਮ ਸਮੇਤ ਪੈਕਿੰਗ ਹੈਰੋਇਨ ਬਰਾਮਦ ਕੀਤੀ | ਥਾਣਾ ਭਿੰਡੀ ਸੈਦਾਂ ਦੀ ਪੁਲਸ ਵਲੋਂ ਹੈਰੋਇਨ ਬਰਾਮਦਗੀ ਸੰਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ 2 ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ <br/> ਅਗਲੀ ਖ਼ਬਰ ਪਿੰਡ ਥੋਬਾ ਵਾਸੀਆਂ ਨੇ ਭਾਕਿਯੂ ਏਕਤਾ ਦੀ ਅਗਵਾਈ 'ਚ ਪਾਵਰਕਾਮ ਅਧਿਕਾਰੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ <br/>
Ad Position 24