03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਨ.ਸੀ.ਸੀ. 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਐੱਨ.ਸੀ.ਸੀ. ਕੈਂਪ 'ਚ ਚੰਗਾ ਪ੍ਰਦਰਸ਼ਨ ਕਰਕੇ ਆਏ ਗਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨਾਲ ਸਕੂਲ ਸਟਾਫ਼ | ਤਸਵੀਰ : ਪ੍ਰਮਿੰਦਰ ਸਿੰਘ ਜੋਸਨ <br/> 26-05-2026
ਜੰਡਿਆਲਾ ਗੁਰੂ, 25 ਮਈ (ਪ੍ਰਮਿੰਦਰ ਸਿੰਘ ਜੋਸਨ)-ਗ੍ਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਰਾਮਤੀਰਥ ਰੋਡ ਆਈ. ਟੀ. ਆਈ. 'ਚ ਆਯੋਜਿਤ ਐੱਨ. ਸੀ. ਸੀ. ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਨੇ ਫਾਇਰਿੰਗ ਟ੍ਰੇਨਿੰਗ, ਐੱਚ. ਆਰ. ਐੱਫ. ਸੀ. ਗਤੀਵਿਧੀਆਂ, ਗਨ ਲੋਡਿੰਗ ਤੇ ਐੱਨ. ਸੀ. ਸੀ. ਨਾਲ ਸੰਬੰਧਿਤ ਲੈਕਚਰਾਂ ਵਿਚ ਸਰਗਰਮ ਹਿੱਸਾ ਲਿਆ ਤੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ, ਅਨੁਸ਼ਾਸਨ ਤੇ ਰਚਨਾਤਮਕਤਾ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ | ਕੈਂਪ 'ਚ 600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਐੱਨ. ਸੀ. ਸੀ. ਕੈਂਪ ਦੌਰਾਨ ਹੋਈ ਐਂਕਰਿੰਗ ਪ੍ਰਤੀਯੋਗਿਤਾ 'ਚ ਵਿਦਿਆਰਥਣ ਗਰੀਮਾ ਨੇ ਆਪਣੀ ਬੇਹਤਰੀਨ ਬੋਲਚਾਲ, ਆਤਮਵਿਸ਼ਵਾਸ ਤੇ ਮੰਚ ਸੰਚਾਲਨ ਦੀ ਕਲਾ ਨਾਲ ਪਹਿਲਾ ਸਥਾਨ ਹਾਸਿਲ ਕੀਤਾ | ਉਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਜੱਜਾਂ ਤੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ | ਇਸ ਤੋਂ ਇਲਾਵਾ, ਪੇਂਟਿੰਗ ਮੁਕਾਬਲੇ 'ਚ ਵਿਦਿਆਰਥੀ ਏਕਮ ਨੇ ਆਪਣੀ ਰਚਨਾਤਮਕ ਸੋਚ ਅਤੇ ਕਲਾ ਦੇ ਸੁੰਦਰ ਪ੍ਰਦਰਸ਼ਨ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਉਸ ਦੀ ਚਿੱਤਰਕਲਾ ਦੀ ਸਭ ਵਲੋਂ ਖੂਬ ਪ੍ਰਸ਼ੰਸਾ ਕੀਤੀ ਗਈ | ਇਸੇ ਤਰ੍ਹਾਂ ਵਿਦਿਆਰਥੀ ਪ੍ਰਭ ਨੇ ਵੀ ਪੇਂਟਿੰਗ ਮੁਕਾਬਲੇ 'ਚ ਤੀਜਾ ਸਥਾਨ ਹਾਸਿਲ ਕਰਕੇ ਆਪਣੀ ਮਿਹਨਤ ਤੇ ਕਲਾ ਪ੍ਰਤੀ ਰੁਚੀ ਦਾ ਪ੍ਰਮਾਣ ਦਿੱਤਾ | ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐੱਨ. ਸੀ. ਸੀ. ਵਰਗੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਤੇ ਰਚਨਾਤਮਕ ਯੋਗਤਾਵਾਂ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗੁ: 9ਵੀਂ ਪਾਤਿਸ਼ਾਹੀ ਦੇ ਸਕੂਟਰ/ਮੋਟਰਸਾਈਕਲ ਸਟੈਂਡ ਵਾਲੀ ਕੱਚੀ ਜਗ੍ਹਾ 'ਤੇ ਟਾਇਲਾਂ ਲੱਗਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਪਿੰਡ ਡੱਲਾ ਰਾਜਪੂਤਾਂ ਵਿਖੇ ਅੰਮਿ੍ਤ ਸੰਚਾਰ ਕਰਵਾਇਆ
Ad Position 24