03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗੁ: 9ਵੀਂ ਪਾਤਿਸ਼ਾਹੀ ਦੇ ਸਕੂਟਰ/ਮੋਟਰਸਾਈਕਲ ਸਟੈਂਡ ਵਾਲੀ ਕੱਚੀ ਜਗ੍ਹਾ 'ਤੇ ਟਾਇਲਾਂ ਲੱਗਣ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 26-05-2026
ਬਾਬਾ ਬਕਾਲਾ ਸਾਹਿਬ, 25 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਸਕੂਟਰ/ਮੋਟਰ ਸਾਈਕਲ ਵਾਲੀ ਕੱਚੀ ਜਗ੍ਹਾ ਉਪਰ ਇੰਟਰਲਾੲਕ ਟਾਇਲਾਂ ਲਾਉਣ ਦਾ ਰਸਮੀਨ ਉਦਘਾਟਾ ਕੀਤਾ ਗਿਆ | ਇਸ ਮੌਕੇ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਅਤੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਦੱਸਿਆ ਹੈ ਕਿ ਸਕੂਟਰ/ ਮੋਟਰ ਸਾਈਕਲ ਸਟੈਂਡ ਵਾਲੀ ਕੱਚੀ ਜਗ੍ਹਾ, ਜਿਸ ਨਾਲ ਮੀਂਹ ਪੈਣ ਨਾਲ ਚਿੱਕੜ ਹੋ ਜਾਂਦਾ ਸੀ ਅਤੇ ਮਿੱਟੀ ਘੱਟਾ ਉੱਡਕੇ ਸੰਗਤਾਂ ਉੱਪਰ ਪੈਂਦਾ ਸੀ, ਇਸ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਇਸ ਕੱਚੀ ਜਗ੍ਹਾ, ਜੋ ਕਿ 1000 ਸਕੇਅਰ ਫੁੱਟ ਬਣਦੀ ਹੈ, ਉਸ ਉੱਪਰ ਸ਼੍ਰੋਮਣੀ ਕਮੇਟੀ ਵਲੋਂ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਦੀ ਆਰੰਭਤਾ ਅਰਦਾਸ ਕਰਨ ਉਪ੍ਰੰਤ ਕੀਤੀ ਗਈ | ਇਸ ਮੌਕੇ ਦਵਿੰਦਰ ਸਿੰਘ ਭੱਟੀ, ਜੇ.ਈ. ਸ਼ਮਿੰਦਰਜੀਤ ਸਿੰਘ, ਹਰਦੀਪ ਸਿੰਘ ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਕੰਗ ਸਰਾਂ ਅਤੇ ਹੋਰ ਸਟਾਫ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਮੰਦਰ ਦੀ 53 ਏਕੜ ਜ਼ਮੀਨ ਦੀ ਬੋਲੀ ਤਹਿਸੀਲਦਾਰ ਅਤੇ ਪੁਲਿਸ ਦੀ ਅਗਵਾਈ ਹੇਠ ਹੋਈ ਅਗਲੀ ਖ਼ਬਰ ਗਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਨ.ਸੀ.ਸੀ. 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24