03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪ੍ਰਾਚੀਨ ਮੰਦਰ ਦੀ 53 ਏਕੜ ਜ਼ਮੀਨ ਦੀ ਬੋਲੀ ਤਹਿਸੀਲਦਾਰ ਅਤੇ ਪੁਲਿਸ ਦੀ ਅਗਵਾਈ ਹੇਠ ਹੋਈ

Ad Position 21
No active advertisement
ਅਜੀਤ ਡੈਸਕ 26-05-2026
ਅਟਾਰੀ, 25 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਪਿੰਡ ਨੇਸ਼ਟਾ ਵਿਖੇ ਇੱਕ ਪ੍ਰਸਿੱਧ ਪ੍ਰਾਚੀਨ ਮੰਦਿਰ ਠਾਕੁਰ ਦੁਆਰ ਹੈ | ਇਸ ਮੰਦਰ ਦੀ ਜ਼ਮੀਨ 'ਤੇ ਪਹਿਲਾਂ ਵੀ ਕਈ ਲੋਕ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸਨ ਜਿਸ ਕਾਰਨ ਕਈ ਵਾਰ ਲੜਾਈ ਝਗੜਾ ਹੋ ਚੁੱਕਾ | ਇਸ ਵਾਰ 53 ਏਕੜ ਜ਼ਮੀਨ ਦੀ ਬੋਲੀ ਕਰਵਾਉਣ ਲਈ ਨਾਇਬ ਤਹਿਸੀਲਦਾਰ ਅਟਾਰੀ ਜਗਸੀਰ ਸਿੰਘ ਮਿੱਤਲ, ਸੀਨੀਅਰ ਪਟਵਾਰੀ ਬਲਰਾਜ ਸਿੰਘ ਅਤੇ ਕਨੂੰਗੋ ਪਹੁੰਚੇ, ਜਿਨ੍ਹਾਂ ਨਾਲ ਵੱਡੀ ਗਿਣਤੀ ਵਿਚ ਪੁਲਿਸ ਮੌਜੂਦ ਸੀ ਤਾਂ ਕਿ ਬੋਲੀ ਕਰਵਾਉਣ ਸਮੇਂ ਲੜਾਈ ਝਗੜਾ ਨਾ ਹੋ ਸਕੇ | ਸਰਹੱਦੀ ਪਿੰਡ ਨੇਸ਼ਟਾ ਵਾਸੀ ਵੀ ਵੱਡੀ ਗਿਣਤੀ ਵਿਚ ਪਹੁੰਚੇ, ਜਿਨ੍ਹਾਂ ਵਲੋਂ ਵਧ-ਚੜ ਕੇ ਬੋਲੀ ਦਿੱਤੀ ਗਈ | ਇਕ ਏਕੜ ਜ਼ਮੀਨ 1 ਸਾਲ ਲਈ 75 ਹਜ਼ਾਰ 100 ਰੁਪਏ ਵਿਚ ਠੇਕੇ 'ਤੇ ਗਈ | ਪਿੰਡ ਨੇਸ਼ਟਾ ਦੇ ਕਿਸਾਨ ਜਥੇਦਾਰ ਪ੍ਰਗਟ ਸਿੰਘ ਨੇ ਸਾਰੀ ਜ਼ਮੀਨ ਵੱਧ ਬੋਲੀ ਦੇ ਕੇ ਲਈ ਹੈ | ਇਸ ਮੌਕੇ ਨੰਬਰਦਾਰ ਗੁਰਮੀਤਪਾਲ ਸਿੰਘ, ਨੰਬਰਦਾਰ ਰੋਸ਼ਨ ਸਿੰਘ, ਸਰਪੰਚ ਮਨਜਿੰਦਰ ਸਿੰਘ ਨੇਸ਼ਟਾ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ ਜਿਨ੍ਹਾਂ ਸਾਹਮਣੇ 53 ਕਿੱਲੇ ਜ਼ਮੀਨ ਦੀ ਬੋਲੀ ਹੋਈ | ਜ਼ਮੀਨ ਦੀ ਬੋਲੀ 60 ਹਜ਼ਾਰ ਰੁਪਏ ਤੋਂ ਸ਼ੁਰੂ ਹੋਈ ਜਿਸ ਵਿਚ ਕਈ ਪਿੰਡ ਵਾਸੀ ਠੇਕਾ ਬੋਲੀ ਦਿੰਦੇ ਰਹੇ | ਪ੍ਰਗਟ ਸਿੰਘ ਨੇਸ਼ਟਾ ਨੇ 75 ਹਜ਼ਾਰ 100 ਰੁਪਏ ਵਿਚ 53 ਏਕੜ ਜ਼ਮੀਨ ਇਕ ਸਾਲ ਲਈ ਠੇਕੇ 'ਤੇ ਲਈ ਹੈ | ਲੋਕਾਂ ਦਾ ਕਹਿਣਾ ਕਿ ਸਰਹੱਦੀ ਪਿੰਡਾਂ ਵਿਚ ਇਕ ਏਕੜ ਜ਼ਮੀਨ ਇਕ ਸਾਲ ਲਈ 60 ਤੋਂ 65 ਹਜ਼ਾਰ ਰੁਪਏ ਠੇਕੇ 'ਤੇ ਜਾਂਦੀ ਪਰ ਇਸ ਜ਼ਮੀਨ ਦੀ ਬੋਲੀ ਵੰਡੀ ਹੋਈ | ਪ੍ਰਗਟ ਸਿੰਘ ਨੇ ਦੱਸਿਆ ਕਿ ਪ੍ਰਾਚੀਨ ਮੰਦਰ ਠਾਕੁਰ ਦੁਆਰ ਦੀ ਜ਼ਮੀਨ ਨਾਲ ਹੀ ਉਨ੍ਹਾਂ ਦੀ ਜ਼ਮੀਨ ਲੱਗਦੀ, ਜਿਸ ਕਾਰਨ ਉਨ੍ਹਾਂ ਵਲੋਂ ਲੈ ਲਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਅਟਾਰੀ ਸਰਹੱਦ ਨੇੜੇ ਪੀਰ ਬਾਬਾ ਅੰਬ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ <br/> ਅਗਲੀ ਖ਼ਬਰ ਗੁ: 9ਵੀਂ ਪਾਤਿਸ਼ਾਹੀ ਦੇ ਸਕੂਟਰ/ਮੋਟਰਸਾਈਕਲ ਸਟੈਂਡ ਵਾਲੀ ਕੱਚੀ ਜਗ੍ਹਾ 'ਤੇ ਟਾਇਲਾਂ ਲੱਗਣ ਦਾ ਕੰਮ ਸ਼ੁਰੂ
Ad Position 24