11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਸਨਮਾਨ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ-ਬਾਊ ਰਾਮ ਸ਼ਰਨ ਪ੍ਰਾਸ਼ਰ <br/>

Ad Position 21
No active advertisement
ਗੱਲਬਾਤ ਦੌਰਾਨ ਭਾਜਪਾ ਦੇ ਸੂਬਾਈ ਆਗੂ ਬਾਊ ਰਾਮ ਸ਼ਰਨ ਪ੍ਰਾਸ਼ਰ, ਨਾਲ ਖੜ੍ਹੇ ਰਮੇਸ ਕੁਮਾਰ ਜੈ ਦੁਰਗੇ ਤੇ ਹੋਰ ਆਗੂ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 29-05-2026
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਸਨਮਾਨ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ ਅਤੇ 33 ਦੇਸ਼ਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉਚ ਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਸਦਕਾ ਹੀ ਨਰਿੰਦਰ ਮੋਦੀ ਗਲੋਬਲ ਲੀਡਰ ਬਣਕੇ ਉਤਰਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਭਾਜਪਾ ਦੇ ਸੂਬਾਈ ਆਗੂ ਤੇ ਪੰਜਾਬ ਇੰਨਫੋਟੈਕ ਦੇ ਸਾਬਕਾ ਵਾਈਸ ਚੇਅਰਮੈਨ ਬਾਊ ਰਾਮ ਸਰਨ ਪ੍ਰਾਸ਼ਰ ਨੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਸਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ, 26 ਮਈ ਨੂੰ 12 ਸਾਲ ਪੂਰੇ ਹੋਣ 'ਤੇ ਆਪਣੇ ਨਿੱਜੀ ਦਫਤਰ ਵਿਖੇ ਪੱਤਰਕਾਰਾਂ ਨਾਲ ਸਰਕਾਰ ਦੀ ਕਾਰਗੁਜਾਰੀ 'ਤੇ ਰੋਸ਼ਨੀ ਪਾਉਂਦਿਆਂ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਹਨਤ ਲਗਨ ਅਤੇ ਪੁਰਸਾਰਥ ਦਾ ਹੱਥ ਮੋਦੀ ਦੀ ਵਿਲੱਖਣ ਸੋਚ ਸਦਕਾ ਹੀ ਦੇਸ਼ ਸੁਰੱਖਿਅਤ ਸਮਾਰਟ ਅਤੇ ਉਚਾਈ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਅਗਰਸਰ ਹੋਇਆ | ਉਨ੍ਹਾਂ ਅੱਗੇ ਕਿਹਾ ਕਿ ਨਰਿੰਦਰ ਮੋਦੀ ਨੇ ਉਹ ਕਰ ਵਿਖਾਇਆ ਜੇ ਰਾਜਨੀਤੀਕ ਸਫਾ ਵਿਚ ਸੋਚਿਆ ਨਹੀਂ ਜਾ ਸਕਦਾ ਸੀ ਅਜਿਹਾ ਕੀਤਾ ਜੋ ਕਰਨ ਵਿਚ ਕੋਈ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ | ਇਸ ਮੌਕ/ ਬਲਜਿੰਦਰ ਸਿੰਘ ਨੇਪਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਰਮੇਸ਼ ਕੁਮਾਰ ਜੈ ਦੁਰਗੇ ਸਾਬਕਾ ਮੰਡਲ ਪ੍ਰਧਾਨ ਅਜਨਾਲਾ, ਸੂਬਾਈ ਯੁਵਾ ਆਗੂ ਬੱਬੂ ਜਸਰਾਊਰ, ਰਤਨ ਸਿੰਘ ਡੱਲਾ ਰਾਜਪੂਤਾਂ, ਸੁਰਜੀਤ ਸਿੰਘ ਤਲਵੰਡੀ, ਬਿੱਟੂ ਘੋਗਾ, ਕੁਲਵੰਤ ਸਿੰਘ ਭਿੰਡੀ ਸੌਦਾ, ਦਿਲਬਾਗ ਸਿੰਘ ਮੋਤਲਾ, ਗੁਲਜ਼ਾਰ ਮਸੀਹ ਭਿੰਡੀ ਔਲਖ ਆਦਿ ਭਾਜਪਾ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਕੱਥੂਨੰਗਲ ਥਾਣੇ ਦੇ ਬਾਹਰ ਦਿੱਤਾ ਧਰਨਾ <br/> ਅਗਲੀ ਖ਼ਬਰ ਪਿੰਡ ਅਵਾਣ ਲੱਖਾ ਸਿੰਘ ਦੇ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਦੀ ਸ਼ਿਕਾਇਤ ਦਾ ਲਿਆ ਐਕਸ਼ਨ <br/>
Ad Position 24