11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਮਦਮੀ ਟਕਸਾਲ ਨੇ ਸ੍ਰੀ ਕਲਗੀਧਰ ਤੇ ਨਿਊ ਇੰਡੀਅਨ ਸਕੂਲ ਵਿਖੇ 27ਵਾਂ ਦੀਵਾਨ ਸਜਾਇਆ <br/>

Ad Position 21
No active advertisement
ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਸਤਿਕਾਰ ਭੇਟ ਕਰਦੇ ਹੋਏ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪਿ੍ੰਸੀਪਲ ਕੁੱਲਬੀਰ ਸਿੰਘ ਮਾਨ, ਮਨਪ੍ਰੀਤ ਸਿੰਘ ਟੱਕਰ ਤੇ ਹੋਰ ਸਿੰਘ | ਤਸਵੀਰਾਂ-ਜਗਦੀਸ਼ ਸਿੰਘ ਬਮਰਾਹ <br/> 29-05-2026
ਚੌਕ ਮਹਿਤਾ, 28 ਮਈ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਜੂਨ 1984 (ਘੱਲੂਘਾਰਾ) ਦੇ ਸਮੂਹ ਸ਼ਹੀਦਾਂ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਸ਼ਬਦ ਕੀਰਤਨ ਅਤੇ ਕਥਾ ਸਮਾਗਮ ਮਾਝੇ ਇਲਾਕੇ ਦੇ ਵੱਖ-ਵੱਖ ਨਗਰਾਂ, ਕਸਬਿਆਂ ਅਤੇ ਸ਼ਹਿਰਾਂ ਦੇ ਅੰਦਰ ਬੀਤੀ 1 ਮਈ ਤੋਂ ਲਗਾਤਾਰ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ 27ਵੇਂ ਦਿਨ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਇੰਡੀਅਨ ਪਬਲਿਕ ਸਕੂਲ (ਬੁਤਾਲਾ) ਵਿਖੇ ਸ਼ਾਮ ਦੇ ਦੀਵਾਨ ਸਜਾਏ ਗਏ | ਸਮਾਗਮ ਨੂੰ ਲੈ ਕੇ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ ਤੇ ਪਿ੍ੰਸੀਪਲ ਕੁਲਬੀਰ ਸਿੰਘ ਮਾਨ ਦੀ ਦੇਖ ਰੇਖ ਹੇਠ ਸਕੂਲ ਮੈਨੇਜਮੈਂਟ ਵਲੋਂ ਸੁਚੱਜੇ ਤੇ ਵਿਸ਼ਾਲ ਪ੍ਰਬੰਧ ਕੀਤੇ ਗਏ | ਇਸ ਦੌਰਾਨ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਭਾਈ ਗੁਰਲਾਲ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿਚੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਤ ਲੜੀਵਾਰ ਕਥਾ ਦਾ ਪ੍ਰਸੰਗ ਸਰਵਨ ਕਰਵਾਇਆ ਅਤੇ ਸਮਾਗਮ ਵਿਚ ਹਾਜ਼ਰੀ ਭਰ ਰਹੀਆਂ ਬੇਅੰਤ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ | ਕਥਾ ਵਿਚਾਰ ਦੌਰਾਨ ਪੋਥੀ ਦੇ ਪਾਠ ਦੀ ਭਾਈ ਸਤਨਾਮ ਸਿੰਘ ਨੇ ਨਿਭਾਈ | ਇਸ ਸਮੇਂ ਟਕਸਾਲ ਮੁਖੀ ਨੇ ਆਖਿਆ ਕਿ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ 1 ਜੂਨ ਤੋਂ 5 ਜੂਨ ਤਕ ਸ਼ਹੀਦੀ ਹਫਤਾ ਅਤੇ 6 ਜੂਨ ਨੂੰ 42ਵਾਂ ਮਹਾਨ ਸ਼ਹੀਦੀ ਸਮਾਗਮ ਅੰਤਰ ਰਾਸ਼ਟਰੀ ਪੱਧਰ ਤੇ ਮਨਾਇਆ ਜਾਵੇਗਾ | ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇੰਨਾ ਸਮਾਗਮਾਂ ਵਿਚ ਹੁੰਮ ਹੁੰਮਾ ਕੇ ਹਾਜ਼ਰੀਆਂ ਭਰਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਦੀ ਅਪੀਲ ਕੀਤੀ |ਦੀਵਾਨ ਦੀ ਸਮਾਪਤੀ ਮੌਕੇ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪਿ੍ੰਸੀਪਲ ਕੁਲਬੀਰ ਸਿੰਘ ਮਾਨ ਤੇ ਸਕੂਲ ਮੈਨੇਜਮੈਂਟ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰ ਵਿਚ ਦੁਸ਼ਾਲਾ ਅਤੇ ਸਿਰੋਪਾਓ ਭੇਟ ਕੀਤਾ ਗਿਆ | ਸਮਾਗਮ ਵਿਚ ਪਹੁੰਚੀਆਂ ਸੰਗਤਾਂ ਦੇ ਛੱਕਣ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਸੁਖਦੇਵ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ, ਜਥੇਦਾਰ ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਜਥੇਦਾਰ ਬਾਬਾ ਬੋਹੜ ਸਿੰਘ, ਗਿਆਨੀ ਗੁਰਬਾਜ ਸਿੰਘ, ਗਿਆਨੀ ਸਾਹਿਬ ਸਿੰਘ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ ਤੇ ਡਾਕਟਰ ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ਼ ਖਾਲਸਾ ਦੀਵਾਨ), ਮਨਪ੍ਰੀਤ ਸਿੰਘ ਟੱਕਰ, ਭਾਈ ਅਜਮੇਰ ਸਿੰਘ ਧਰਦਿਉ, ਭਾਈ ਸੁਰਜੀਤ ਸਿੰਘ ਧਰਦਿਉ, ਭਾਈ ਹਰਦੇਵ ਸਿੰਘ ਬੂੜੇ ਨੰਗਲ, ਭਾਈ ਜੁਝਾਰ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਗੁਰਪ੍ਰੀਤ ਸਿੰਘ ਵੈਦ, ਪ੍ਰੋਫ਼ੈਸਰ ਗਿਆਨੀ ਜੋਬਨਜੀਤ ਸਿੰਘ, ਭਾਈ ਨਿਰਮਲ ਸਿੰਘ, ਗਿਆਨੀ ਮੋਹਣ ਸਿੰਘ, ਭਾਈ ਗੁਰਕਿਰਪਾਲ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਕਰਮਜੀਤ ਸਿੰਘ ਲਾਲੀ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋੜਵੰਦਾਂ ਲਈ ਮਸੀਹਾ ਬਣਿਆ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ <br/> ਅਗਲੀ ਖ਼ਬਰ ਮਾਨਯੋਗ ਰਾਜਪਾਲ ਉਤਰਾਖੰਡ ਵਲੋਂ 'ਇਕ ਸ਼ਾਮ ਸੈਨਿਕਾਂ ਦੇ ਨਾਮ' ਪ੍ਰੋਗਰਾਮ ਦਾ ਆਯੋਜਨ <br/>
Ad Position 24