27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ

Ad Position 21
No active advertisement
ਅਜੀਤ ਡੈਸਕ 01-06-2026
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਦੋ ਦਿਨ ਪਹਿਲਾਂ ਅਜਨਾਲਾ ਸ਼ਹਿਰ ਨਾਲ ਸੰਬੰਧਿਤ ਲਾਪਤਾ ਇੱਕ ਨੌਜਵਾਨ ਦੀ ਅੱਜ ਸਵੇਰੇ ਸੱਕੀ ਨਾਲੇ ਵਿਚੋਂ ਲਾਸ਼ ਮਿਲਣ ਤੋਂ ਬਾਅਦ ਇਸ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਅਮਨਦੀਪ ਦਾ ਉਸਦੇ ਦੋਸਤਾਂ ਵਲੋਂ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਦੱਸਿਆ ਕਿ 29 ਮਈ ਨੂੰ ਵਾਰਡ ਨੰਬਰ 1 ਅਜਨਾਲਾ ਦਾ ਰਹਿਣ ਵਾਲਾ 16 ਸਾਲਾਂ ਨੌਜਵਾਨ ਅਮਨਦੀਪ ਲਾਪਤਾ ਹੋਇਆ ਸੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਇਤਲਾਹ ਵਿਚ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਸੱਕੀ ਨਾਲੇ ਤੇ ਨਹਾਉਣ ਗਿਆ ਸੀ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸੱਕੀ ਨਾਲੇ ਵਿਚ ਡੁੱਬ ਗਿਆ, ਜਿਸ ਨੂੰ ਗੋਤਾਖੋਰਾਂ ਦੀ ਮਦਦ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਹੀਂ ਲੱਭਾ ਤੇ ਅੱਜ ਉਸਦੀ ਸੱਕੀ ਨਾਲੇ ਵਿਚੋਂ ਲਾਸ਼ ਮਿਲ ਗਈ ਹੈ | ਐੱਸ.ਐੱਚ.ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਮਿ੍ਤਕ ਨੌਜਵਾਨ ਅਮਨਦੀਪ ਦੇ ਪਿਤਾ ਮਹਿੰਦਰ ਪੁੱਤਰ ਲੀਲਾ ਰਾਮ ਵਾਸੀ ਵਾਰਡ ਨੰਬਰ 1 ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 29 ਮਈ ਨੂੰ ਉਸਦੇ ਵੱਡੇ ਲੜਕੇ ਅਮਨਦੀਪ ਨੂੰ 3 ਨੌਜਵਾਨ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਸੀ ਪਰ ਉਹ ਘਰ ਵਾਪਸ ਨਹੀਂ ਆਇਆ ਸੀ ਤਾਂ ਜਦ ਅਸੀਂ ਉਨ੍ਹਾਂ ਨੌਜਵਾਨਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਅਸੀਂ ਅਮਨਦੀਪ ਨੂੰ ਸ਼ਿਵ ਮੰਦਰ ਅਜਨਾਲਾ ਨਜ਼ਦੀਕ ਛੱਡ ਗਏ ਸੀ ਤੇ ਸਾਨੂੰ ਹੁਣ ਉਸ ਬਾਰੇ ਕੁਝ ਪਤਾ ਨਹੀਂ ਹੈ, ਜਿਸ ਤੋਂ ਬਾਅਦ ਕੱਲ੍ਹ ਫਿਰ ਅਸੀਂ ਉਨ੍ਹਾਂ ਨੌਜਵਾਨਾਂ ਨੂੰ ਅਮਨਦੀਪ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਸੱਕੀ ਨਾਲੇ 'ਤੇ ਬਾਬਾ ਪੱਕੇ ਸ਼ਾਹ ਦੀ ਜਗ੍ਹਾ ਨੇੜੇ ਨਹਾਉਣ ਗਏ ਸੀ ਤੇ ਅਮਨਦੀਪ ਉਥੇ ਡੁੱਬ ਗਿਆ ਹੈ, ਜਿਸ ਦੀ ਕਾਫੀ ਭਾਲ ਕਰਨ ਤੋਂ ਬਾਅਦ ਅੱਜ ਸਾਨੂੰ ਸੁਨੀਲਪਾਲ ਸਿੰਘ ਵਾਸੀ ਵਾਰਡ ਨੰਬਰ 1 ਨੇ ਦੱਸਿਆ ਕਿ ਤੁਹਾਡੇ ਲੜਕੇ ਦੀ ਲਾਸ਼ ਸੱਕੀ ਨਾਲੇ ਦੇ ਕੰਢੇ ਤੇ ਪਈ ਹੈ ਅਤੇ ਜਦ ਅਸੀਂ ਉਥੇ ਜਾ ਕੇ ਦੇਖਿਆ ਤਾਂ ਅਮਨਦੀਪ ਦੀ ਲਾਸ਼ ਸੱਕੀ ਨਾਲੇ ਦੇ ਕੰਢੇ ਨਾਲ ਪਈ ਸੀ ਤੇ ਮੈਨੂੰ ਯਕੀਨ ਹੈ ਕਿ ਉਕਤ ਤਿੰਨਾਂ ਨੌਜਵਾਨਾਂ ਨੇ ਮੇਰੇ ਲੜਕੇ ਨੂੰ ਮਾਰ ਕੇ ਉਸਦੀ ਲਾਸ਼ ਨੂੰ ਸੱਕੀ ਨਾਲੇ ਵਿਚ ਸੁੱਟ ਦਿੱਤਾ ਗਿਆ ਹੈ | ਐੱਸ.ਐੱਚ.ਓ ਸਬ-ਇੰਸ: ਕੁਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਮਹਿੰਦਰ ਦੇ ਬਿਆਨਾਂ 'ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਵਿਚ ਰੱਖਿਆ
Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਨੇ ਬਾਬਾ ਦੀਪ ਸਿੰਘ ਸਕੂਲ ਮਹਿਸਮਪੁਰ ਵਿਖੇ 30ਵਾਂ ਦੀਵਾਨ ਸਜਾਇਆ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026' ਪੰਥਕ ਕਾਨਫ਼ਰੰਸ 'ਚ...
Ad Position 24