ਚੌਂਕ ਮਹਿਤਾ, 31 ਮਈ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਜੂਨ 1984 (ਘੱਲੂਘਾਰਾ) ਦੇ ਸਮੂਹ ਸ਼ਹੀਦਾਂ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਅੱਜ 30ਵੇਂ ਦਿਨ ਬਾਬਾ ਦੀਪ ਸਿੰਘ ਜੀ ਪਬਲਿਕ ਸਕੂਲ (ਮਹਿਸਮਪੁਰ) ਵਿਖੇ ਸ਼ਾਮ ਦੇ ਦੀਵਾਨ ਸਜਾਏ ਗਏ | ਸਮਾਗਮ ਨੂੰ ਲੈਕੇ ਪਿ੍ੰਸੀਪਲ ਗੁਰਦੀਪ ਸਿੰਘ ਰੰਧਾਵਾ ਜਲਾਲ ਉਸਮਾ, ਪਿ੍ੰਸੀਪਲ ਡਾ. ਜਤਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਸਕੂਲ ਮੈਨੇਜਮੈਂਟ ਦੇ ਵਲੋਂ ਸੁੰਦਰ ਪ੍ਰਬੰਧ ਕੀਤੇ ਗਏ | ਇਸ ਦੌਰਾਨ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਨੇ ਰਸਭਿਨਾ ਕੀਰਤਨ ਕੀਤਾ | ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਭਾਈ ਸੰਤੋਖ ਸਿੰਘ ਦੁਆਰਾ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿਚੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਿਤ ਲੜੀਵਾਰ ਕਥਾ ਦਾ ਪ੍ਰਸੰਗ ਸਰਵਨ ਕਰਵਾਇਆ ਅਤੇ ਸਮਾਗਮ ਵਿਚ ਮੌਜੂਦ ਬੇਅੰਤ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ | ਕਥਾ ਵਿਚਾਰ ਦੌਰਾਨ ਪੋਥੀ ਦੇ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਖਾਲਸਾ ਅਤੇ ਸਟੇਜ ਦੀ ਸੇਵਾ ਪਿ੍ੰ: ਗੁਰਦੀਪ ਸਿੰਘ ਰੰਧਾਵਾ ਨੇ ਨਿਭਾਈ | ਇਸ ਸਮੇਂ ਗਿਆਨੀ ਖਾਲਸਾ ਨੇ ਆਖਿਆ ਕਿ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਦੇ ਵਿਚ 1 ਤੋਂ 5 ਜੂਨ ਤੱਕ ਸ਼ਹੀਦੀ ਹਫਤੇ ਦੇ ਸਮਾਗਮ ਹੋਣਗੇ ਤੇ 6 ਜੂਨ ਨੂੰ 42ਵਾਂ ਮਹਾਨ ਸ਼ਹੀਦੀ ਸਮਾਗਮ ਅੰਤਰ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਵੇਗਾ | ਗਿਆਨੀ ਖਾਲਸਾ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਹੁੰਮ ਹੁੰਮਾ ਕੇ ਹਾਜ਼ਰੀਆਂ ਭਰਨ ਅਤੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਦੀ ਅਪੀਲ ਕੀਤੀ | ਦੀਵਾਨ ਦੀ ਸਮਾਪਤੀ ਮੌਕੇ ਸੰਤ ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਮਾ: ਸੁਖਦੇਵ ਸਿੰਘ ਜਲਾਲ, ਸਰਪੰਚ ਸਲਵਿੰਦਰ ਸਿੰਘ ਟੋਨਾ, ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰ: ਡਾ. ਜਤਿੰਦਰ ਸ਼ਰਮਾ ਅਤੇ ਹੋਰਨਾਂ ਪ੍ਰਬੰਧਕਾਂ ਦੇ ਵਲੋਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਸੁਖਦੇਵ ਸਿੰਘ, ਜਥੇ. ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਜਥੇ. ਬਾਬਾ ਬੋਹੜ ਸਿੰਘ, ਮਾ: ਦਲਜੀਤ ਸਿੰਘ, ਮਾ: ਸਤਪਾਲ ਸਿੰਘ, ਰਣਜੀਤ ਸਿੰਘ ਰਾਣਾ, ਪ੍ਰਭਜੀਤ ਸਿੰਘ ਪੰਚ, ਹਰਦੇਵ ਸਿੰਘ ਰਣਜੀਤ ਸਿੰਘ ਫੌਜੀ, ਬਚਿੱਤਰ ਸਿੰਘ ਟਰਾਂਸਪੋਰਟਰ, ਇਕਬਾਲ ਸਿੰਘ ਮਾਨ, ਸਿਕੰਦਰ ਸਿੰਘ, ਨੰਬਰਦਾਰ ਜਗਤਾਰ, ਬਲਜਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਤੇਜਬੀਰ ਸਿੰਘ ਭਲਾਈਪੁਰ, ਮਾ: ਸੁਖਦੇਵ ਸਿੰਘ, ਬਲਕਾਰ ਸਿੰਘ ਪੀ. ਬੀ. ਐੱਸ., ਅਵਤਾਰ ਸਿੰਘ, ਗਿਆਨੀ ਸਾਹਿਬ ਸਿੰਘ, ਪਿੰ੍ਰ: ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਭਾਈ ਪ੍ਰਭਜੀਤ