07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰਈਆ ਦਾ ਇਕ ਦੁਕਾਨਦਾਰ ਭੇਦ ਭਰੀ ਹਾਲਤ 'ਚ ਲਾਪਤਾ <br/>

Ad Position 21
No active advertisement
ਰਾਜਮਹਿੰਦਰ ਦੀ ਪੁਰਾਣੀ ਤਸਵੀਰ | <br/> 03-06-2026
ਰਈਆ, 2 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਦੇਰ ਸ਼ਾਮ ਰਈਆ ਦੇ ਰੇਲਵੇ ਰੋਡ ਸਥਿਤ ਉੱਘੇ ਕਾਰੋਬਾਰੀ ਰਾਜ ਪਾਈਪ ਸਟੋਰ ਦੇ ਮਾਲਿਕ ਰਾਜਮਹਿੰਦਰ ਸਿੰਘ ਪੁੱਤਰ ਲਾਲ ਸਿੰਘ ਮਜੀਠੇ ਵਾਲੇ ਉਰਫ ਰਾਜੂ ਦੇ ਭੇਦ ਭਰੀ ਹਾਲਤ ਵਿਚ ਲਾਪਤਾ ਹੋਣ ਦਾ ਦੁਖਦਾਈ ਸਮਾਚਾਰ ਹੈ | ਰਾਜਮਹਿੰਦਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਰਾਜੂ ਸੋਮਵਾਰ ਦੀ ਸ਼ਾਮ ਨੂੰ ਆਪਣੀ ਪਤਨੀ ਨਾਲ ਅੰਮਿ੍ਤਸਰ ਜਾਣ ਲਈ ਨਿਕਲਿਆ ਸੀ ਇਸੇ ਦੌਰਾਨ ਰਸਤੇ ਵਿਚ ਉਸਨੂੰ ਉਸ ਦੀ ਦੁਕਾਨ ਤੋਂ ਫ਼ੋਨ ਆਇਆ ਕਿ ਕੋਈ ਵਪਾਰੀ ਉਸ ਨੂੰ ਮਿਲਣ ਲਈ ਆਇਆ ਹੈ | ਉਹ ਕਸਬਾ ਟਾਂਗਰਾ ਤੋਂ ਹੀ ਵਾਪਸ ਆ ਗਿਆ ਤੇ ਆਪਣੀ ਪਤਨੀ ਨੂੰ ਘਰ ਦੇ ਗੇਟ ਮੂਹਰੇ ਉਤਾਰ ਕੇ ਆਪਣੀ ਕਾਰ ਵੀ ਉਥੇ ਖੜੀ ਕਰਕੇ ਉਥੋਂ ਪੈਦਲ ਹੀ ਦੁਕਾਨ 'ਤੇ ਚਲਾ ਗਿਆ | ਦੁਕਾਨ ਤੇ ਜਾ ਕੇ ਉਸ ਨੇ ਕਿਸੇ ਗ੍ਰਾਹਕ ਦਾ ਬਿੱਲ ਬਣਾਇਆ ਤੇ ਕਹਿਣ ਲੱਗਾ ਮੈਂ ਇਕ ਮਿੰਟ ਬਾਜ਼ਾਰੋਂ ਹੋ ਕੇ ਆਇਆ ਪਰ ਵਾਪਸ ਨਹੀਂ ਆਇਆ | ਸੀ. ਸੀ. ਟੀ. ਵੀ. ਫੁਟੇਜ ਵਿਚ ਉਸ ਨੂੰ ਰਈਆ ਦੇ ਜਲੰਧਰ ਵਾਲੀ ਸਾਈਡ ਬੱਸ ਸਟੈਂਡ ਤੇ ਤੱਕ ਜਾਂਦਾ ਦਿਖਾਈ ਦੇ ਰਿਹਾ ਹੈ ਪਰ ਉਥੋਂ ਉਹ ਕਿਧਰ ਗਿਆ ਇਸ ਦਾ ਕੋਈ ਪਤਾ ਨਹੀਂ ਲੱਗ ਸਕਿਆ | ਇਥੇ ਵਰਨਣਯੋਗ ਹੈ ਕਿ ਉਹ ਜਾਂਦੇ ਸਮੇਂ ਆਪਣਾ ਫੋਨ ਵੀ ਜੋ ਉਸ ਨੇ ਕਾਰ ਵਿਚ ਚਾਰਜ 'ਤੇ ਲਗਾਇਆ ਹੋਇਆ ਸੀ, ਕਾਰ ਵਿਚ ਹੀ ਛੱਡ ਗਿਆ ਪਰਿਵਾਰ ਮੁਤਾਬਿਕ ਮੋਬਾਈਲ ਗ਼ਲਤੀ ਨਾਲ ਛੱਡ ਗਿਆ | ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲਣ 'ਤੇ ਸਾਬਕਾ ਚੈਅਰਮੈਨ ਰਿੰਕੂ ਚਾਂਦਪੁਰੀ ਨੇ ਦਿੱਤੀ ਵਧਾਈ ਅਗਲੀ ਖ਼ਬਰ ਐੱਸ. ਐੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਹੋਏ ਨਤਮਸਤਕ <br/>
Ad Position 24