14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੰਬੋਜ ਫਾਊਾਡੇਸ਼ਨ ਵਲੋਂ ਡਾ. ਸੰਦੀਪ ਸਿੰਘ ਕੌੜਾ ਖ਼ਿਲਾਫ਼ ਲੱਗੇ ਦੋਸ਼ਾਂ ਦਾ ਖੰਡਨ

Ad Position 21
No active advertisement
ਅਜੀਤ ਡੈਸਕ 04-06-2026

ਜੰਡਿਆਲਾ ਗੁਰੂ, 3 ਜੂਨ (ਹਰਜਿੰਦਰ ਸਿੰਘ ਕਲੇਰ)-ਕੰਬੋਜ ਫਾਊਾਡੇਸ਼ਨ ਨੇ ਆਪਣੇ ਸਰਪ੍ਰਸਤ ਡਾ. ਸੰਦੀਪ ਸਿੰਘ ਕੌੜਾ ਖ਼ਿਲਾਫ਼ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਉਨ੍ਹਾਂ ਦਾ ਸਖ਼ਤ ਖੰਡਨ ਕੀਤਾ ਹੈ | ਫਾਊਾਡੇਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਡਾ. ਕੌੜਾ ਦੀ ਛਵੀ ਖ਼ਰਾਬ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਚਲਾਈ ਜਾ ਰਹੀ ਹੈ | ਫਾਊਾਡੇਸ਼ਨ ਦੇ ਅਹੁਦੇਦਾਰਾਂ ਅਨੁਸਾਰ ਡਾ. ਕੌੜਾ ਨੇ ਸਿੱਖਿਆ, ਸਕਿੱਲ ਡਿਵੈਲਪਮੈਂਟ ਅਤੇ ਉੱਦਮਤਾ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਕੀਤੇ ਜਾ ਰਹੇ ਦਾਅਵੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਹਨ | ਫਾਊਾਡੇਸ਼ਨ ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਵਲੋਂ ਭਾਈਚਾਰੇ ਦੀ ਯੂਨੀਵਰਸਿਟੀ ਪ੍ਰਾਜੈਕਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਹੁਦੇਦਾਰਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਬਣ ਰਹੀ ਸਕਿੱਲ ਡਿਵੈਲਪਮੈਂਟ ਤੇ ਇੰਟਰਪਿ੍ਨਿਊਰਸ਼ਿਪ ਯੂਨੀਵਰਸਿਟੀ ਇਕ ਵੱਡਾ ਸਮਾਜਿਕ ਪ੍ਰਾਜੈਕਟ ਹੈ ਜਿਸ ਨੂੰ ਕੁਝ ਤਾਕਤਾਂ ਬਰਦਾਸ਼ਤ ਨਹੀਂ ਕਰ ਰਹੀਆਂ | ਫਾਊਾਡੇਸ਼ਨ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਦੋਸ਼ ਜਾਂ ਜਾਣਕਾਰੀ ਨੂੰ ਪ੍ਰਚਾਰਿਤ ਕਰਨ ਤੋਂ ਪਹਿਲਾਂ ਉਸ ਦੀ ਤੱਥਾਂ ਦੇ ਆਧਾਰ 'ਤੇ ਪੁਸ਼ਟੀ ਕੀਤੀ ਜਾਵੇ | ਇਸ ਮੌਕੇ ਪ੍ਰੋ. ਸੂਬਾ ਸਿੰਘ ਪ੍ਰਧਾਨ, ਮੰਗਲ ਸਿੰਘ ਕਿਸ਼ਨਪੁਰੀ ਚੇਅਰਮੈਨ ਕੰਬੋਜ ਫਾਊਾਡੇਸ਼ਨ, ਮਾਨ ਸਿੰਘ ਧੰਮ, ਮੀਡੀਆ ਮੁਖੀ ਜਗਦੀਸ਼ ਥਿੰਦ, ਬਲਜਿੰਦਰ ਸਿੰਘ ਧੰਜੂ, ਹਰਦਿਆਲ ਸਿੰਘ ਸੁਨਾਮ, ਕਿ੍ਪਾਲ ਸਿੰਘ ਰਾਮਦੀਵਾਲੀ, ਗੁਰਇਕਬਾਲ ਸਿੰਘ, ਬਲਵਿੰਦਰ ਸਿੰਘ, ਸੁਵਿੰਦਰ ਸਿੰਘ ਚੰਦੀ, ਚਾਚਾ ਅਮਰ ਸਿੰਘ, ਰਜਿੰਦਰ ਸਿੰਘ ਮੱਖਣ ਫਿਸ਼, ਮਨਦੀਪ ਸਿੰਘ ਜੰਮੂ ਮੈਂਬਰ ਗਵਰਨਿੰਗ ਕੌਂਸਲ, ਮਾਸਟਰ ਮਨਜੀਤ ਸਿੰਘ, ਜੱਗਾ ਚੌਹਾਨ, ਦਵਿੰਦਰ ਸਿੰਘ ਸਰਪੰਚ ਨਵਾਂ ਕੋਟ, ਅਮੋਲਕ ਸਿੰਘ ਜੰਮੂ, ਇੰਜ. ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੀਰਤਨ ਦਰਬਾਰ ਸੁਸਾਇਟੀ ਦੀ ਗਰਾਊਾਡ 'ਚ ਸਿਆਸੀ ਗਤੀਵਿਧੀਆਂ ਕਰਨ 'ਤੇ ਲਗਾਈ ਰੋਕ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ 'ਚ ਲੜਕੀ ਸਮੇਤ 8 ਕਾਬੂ <br/>
Ad Position 24