14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਪਾਵਰਕਾਮ ਮੈਨੇਜਮੈਂਟ ਦੇ ਖ਼ਿਲਾਫ਼ ਰੈਲੀ

Ad Position 21
No active advertisement
ਅਜੀਤ ਡੈਸਕ 04-06-2026

ਮਜੀਠਾ, 3 ਜੂਨ (ਜਗਤਾਰ ਸਿੰਘ ਸਹਿਮੀ)-ਬਿਜਲੀ ਦਫਤਰ ਕੰਪਲੈਕਸ ਮਜੀਠਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਪਾਵਰਕਾਮ ਮੈਨੇਜਮੈਂਟ ਵਲੋਂ ਜਾਰੀ ਕੀਤੇ ਨਾਦਰਸ਼ਾਹੀ ਫਰਮਾਨਾਂ ਖ਼ਿਲਾਫ਼ ਭਰਵੀਂ ਰੋਸ ਰੈਲੀ ਕੀਤੀ ਗਈ, ਜਿਸ ਵਿਚ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਦੱਸਿਆ ਕਿ ਪਿਛਲੇ ਦਿਨੀਂ ਪਾਵਰਕਾਮ ਮੈਨੇਜਮੈਂਟ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਦਿਆਂ ਕਿਹਾ ਹੈ ਕਿ ਬਰੇਕਡਾਊਨਾਂ/ ਕੰਪਲੇਂਟਾਂ ਇਕ ਘੰਟੇ ਦੇ ਅੰਦਰ ਹੱਲ ਕੀਤੀਆਂ ਜਾਣ | ਜੇਕਰ ਬਰੇਕਡਾਊਨ/ਕੰਪਲੇਂਟ ਹੱਲ ਕਰਨ ਵਿਚ ਦੇਰੀ ਹੁੰਦੀ ਹੈ ਤਾਂ ਬਿਜਲੀ ਕਾਮਿਆਂ ਨੂੰ ਚਿੱਠੀ ਪੱਤਰ ਜਾਰੀ ਕੀਤਾ ਜਾਵੇਗਾ | ਜਦ ਕਿ ਅਸਲੀਅਤ ਇਹ ਹੈ ਕਿ ਹੇਠਾਂ ਫੀਲਡ ਵਿਚ ਬਿਜਲੀ ਕਾਮਿਆਂ ਦੀ ਭਾਰੀ ਘਾਟ ਹੈ, ਇਕੱਲਾ ਮੁਲਾਜ਼ਮ ਦੋ ਤਿੰਨ ਫੀਡਰਾਂ ਉੱਪਰ ਡਿਊਟੀ ਕਰ ਰਿਹਾ ਹੈ, ਲਾਈਨਾਂ ਦੀ ਲੰਬਾਈ ਬਹੁਤ ਜਿਆਦਾ ਤੇ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ | ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਦੇ ਉਕਤ ਨਾਦਰਸ਼ਾਹੀ ਫਰਮਾਨਾਂ ਖ਼ਿਲਾਫ਼ ਅਤੇ ਆਪਣੀਆਂ ਹੱਕੀ ਦੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦੀਆਂ ਨੇ 16,17 ਜੂਨ 2026 ਨੂੰ ਦੋ ਰੋਜ਼ਾ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ | ਸਮੂਹ ਬਿਜਲੀ ਕਾਮੇ ਦੋ ਰੋਜਾ ਹੜਤਾਲ ਕਰਕੇ ਮੈਨੇਜਮੈਂਟ ਨੂੰ ਇਨ੍ਹਾਂ ਫਰਮਾਨਾਂ ਤੋਂ ਪਿੱਛੇ ਮੁੜਨ ਲਈ ਮਜਬੂਰ ਕਰਨਗੇ | ਰੋਸ ਰੈਲੀ ਨੂੰ ਕਿ੍ਸ਼ਨ ਸਿੰਘ ਅÏਲਖ, ਸੁਖਪਾਲ ਸਿੰਘ ਮਜੀਠਾ, ਰਘਬੀਰ ਸਿੰਘ ਮਜੀਠਾ, ਕੁੰਦਨ ਲਾਲ ਹਰੀਆਂ, ਲਖਵਿੰਦਰ ਸਿੰਘ ਭੋਮਾ, ਸੰਦੀਪ, ਬਿਕਰਮਜੀਤ ਸਿੰਘ ਜਲਾਲਪੁਰਾ, ਸੰਦੀਪ ਸਿੰਘ ਯੂ. ਡੀ. ਸੀ. ਨੇ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਗੁਰਪ੍ਰੀਤ ਸਿੰਘ ਸੋਹੀਆਂ ਨੇ ਨਿਭਾਈ |ਆਰ36

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਚੌਗਿਰਦੇ ਦੀ ਖ਼ੂਬਸੂਰਤੀ ਲਈ ਸ਼੍ਰੋਮਣੀ ਕਮੇਟੀ ਵਲੋਂ ਅਹਿਮ ਉਪਰਾਲੇ ਜਾਰੀ- ਭਾਈ ਨਿਸ਼ਾਨ... ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਸਰਕਾਰੀਆ ਵਲੋਂ ਪਿੰਡ ਬੋਹਲੀਆਂ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ
Ad Position 24