23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਦੇ ਕੰਮਾਂ ਦੀ ਬਦੌਲਤ ਮੁੜ 'ਆਪ' ਸਰਕਾਰ ਬਣਾਵੇਗੀ-ਰਾਜ ਕੁਮਾਰ ਲੁੱਧੜ <br/>

Ad Position 21
No active advertisement
ਆਪ ਪਾਰਟੀ ਦੇ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਗੱਲਬਾਤ ਦੌਰਾਨ ਉਨ੍ਹਾਂ ਨਾਲ ਡਾ. ਰਾਕੇਸ਼ ਕੁਮਾਰ ਤੇ ਹੋਰ ਆਪ ਵਰਕਰ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 11-06-2026
ਜੇਠੂਵਾਲ, 10 ਜੂਨ (ਮਿੱਤਰਪਾਲ ਰੰਧਾਵਾ)-ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮ ਤੇ ਲੋਕ ਭਲਾਈ ਦੇ ਅਨੇਕਾਂ ਕੰਮਾਂ ਸਦਕਾ ਆਮ ਆਦਮੀ ਪਾਰਟੀ ਦਾ ਜਨ ਆਧਾਰ ਹਰ ਪੱਖੋਂ ਸੂਬੇ ਵਿਚ ਮਜ਼ਬੂਤ ਹੋ ਰਿਹਾ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਲੋਕਾਂ ਦੇ ਸਾਹਮਣੇ ਹੈ | ਜਿਸ ਦੀ ਬਦੌਲਤ ਆਪ ਪਾਰਟੀ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੋਕਾਂ ਦੇ ਫਤਵੇ ਨਾਲ ਜਿੱਤ ਕੇ ਮੁੜ ਸਰਕਾਰ ਬਣਾਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਐੱਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਨਤਾ ਨੇ ਮਾਨ ਸਰਕਾਰ ਵਲੋਂ ਕੀਤੇ ਵਿਕਾਸ ਕਾਰਜ ਅਤੇ ਦਿੱਤੀਆਂ ਅਨੇਕਾਂ ਲੋਕ ਸਹੂਲਤਾਂ ਉੱਪਰ ਫਤਵੇ ਵਜੋਂ ਮੋਹਰ ਲਗਾਈ ਹੈ ਜਿਸ ਸੰਬੰਧੀ ਰਵਾਇਤੀ ਪਾਰਟੀਆਂ ਦੇ ਲੀਡਰ ਸਹਿਣ ਨਾ ਕਰਦੇ ਹੋਏ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ | ਜਦੋਂ ਕਿ ਸੂਬੇ ਦੇ ਲੋਕ ਆਪ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਸੂਬੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਦੀ ਬਦੌਲਤ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ | ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ ਦੇ ਨਾਲ ਡਾ. ਰਾਕੇਸ਼ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ ਭੱਟੀ, ਰਣਜੀਤ ਸਿੰਘ ਭੱਟੀ, ਮੈਂਬਰ ਅੰਗਰੇਜ਼ ਪਾਲ ਭਗਤ, ਮੈਂਬਰ ਅਜੀਤ ਸਿੰਘ, ਮੈਂਬਰ ਹਰਜੀਤ ਸਿੰਘ, ਮੈਂਬਰ ਕੁਲਭੂਸ਼ਨ ਸ਼ਰਮਾ, ਮੈਂਬਰ ਗਿਆਨ ਕੌਰ, ਗੁਰਪ੍ਰੀਤ ਗੋਲਾ, ਫੌਜੀ ਪੁਲਵਿੰਦਰ ਸਿੰਘ, ਸੁਨੀਲ ਕੁਮਾਰ ਕਾਸੂ, ਨੀਰਜ ਕੁਮਾਰ ਤੇ ਕੰਵਲਜੀਤ ਸਿੰਘ ਭੱਟੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ <br/> ਅਗਲੀ ਖ਼ਬਰ ਵਿਧਾਇਕ ਟੌਂਗ ਤੇ ਸਾਬਕਾ ਵਿਧਾਇਕ ਭਲਾਈਪੁਰ ਦਰਮਿਆਨ ਸ਼ਬਦੀ ਜੰਗ ਹੋਈ ਤੇਜ਼ <br/>
Ad Position 24