22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿਤਾ ਨੇ ਕੁੱਟਮਾਰ ਦੇ ਲਗਾਏ ਦੋਸ਼, ਪੁੱਤਰ ਨੇ ਦੋਸ਼ ਨਕਾਰੇ <br/>

Ad Position 21
No active advertisement
ਪੁੱਤਰ ਵਲੋਂ ਕੁੱਟਮਾਰ ਦਾ ਸ਼ਿਕਾਰ ਪਿਤਾ ਦਾਰਾ ਸਿੰਘ, ਆਪਣੇ ਛੋਟੇ ਪੁੱਤਰ ਜਸਬੀਰ ਸਿੰਘ ਅਤੇੇ ਨੂੰ ਹ ਸਮੇਤ ਜਾਣਕਾਰੀ ਦਿੰਦਿਆਂ ਤੇ ਵੱਡਾ ਪੁੱਤਰ ਫੌਜੀ ਸਰਮੁੱਖ ਸਿੰਘ ਗੱਲਬਾਤ ਕਰਦਿਆਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 11-06-2026
ਬਾਬਾ ਬਕਾਲਾ ਸਾਹਿਬ, 10 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਕੱਲ੍ਹ ਬਾਬਾ ਬਕਾਲਾ ਸਾਹਿਬ ਵਿਖੇ ਇਕ ਪੁੱਤਰ ਵਲੋਂ ਆਪਣੇ ਪਿਤਾ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਨਾਲ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਸੰਬੰਧੀ ਦੀਦਾਰ ਸਿੰਘ ਪੁੱਤਰ ਦਲੀਪ ਸਿੰਘ ਭੁੱਲਰ, ਵਾਸੀ ਦੌਲੋਨੰਗਲ ਰੋਡ ਬਾਬਾ ਬਕਾਲਾ ਸਾਹਿਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਆਪਣੀ ਜ਼ਮੀਨ ਦੇ 3 ਹਿੱਸੇ ਕੀਤੇ ਹਨ, ਜਿਨ੍ਹਾਂ 'ਚੋਂ 1 ਹਿੱਸਾ ਮੈਂ, 1 ਹਿੱਸਾ ਮੇਰੇ ਲੜਕੇ ਜਸਬੀਰ ਸਿੰਘ ਤੇ 1 ਹਿੱਸਾ ਦੂਸਰੇ ਲੜਕੇ ਸਰਮੁੱਖ ਸਿੰਘ ਸਾਬਕਾ ਫੌਜੀ ਦੇ ਨਾਂਅ ਕੀਤਾ ਹੈ, ਇੰਝ ਹੀ 3 ਹਿੱਸੇ ਦੁਕਾਨਾਂ ਦੇ ਕਰਕੇ ਬੰਬੀ ਦਾ ਬੌਰ ਸਾਂਝਾ ਕਰਾਇਆ ਹੈ, ਜਦ ਕਿ ਮੇਰਾ ਲੜਕਾ ਸਰਮੁੱਖ ਸਿੰਘ ਫੌਜੀ ਜ਼ਮੀਨ 'ਚੋਂ ਅੱਧਾ ਹਿੱਸਾ ਮੰਗ ਰਿਹਾ ਹੈ ਅਤੇ ਬੰਬੀ ਦਾ ਕੇਸ ਵੀ ਅਦਾਲਤ 'ਚ ਚੱਲ ਰਿਹਾ ਹੈ ਤੇ ਅਸੀਂ ਸਟੇਅ ਲਿਆ ਹੈ | ਬੀਤੇ ਕੱਲ੍ਹ ਅੰਮਿ੍ਤ ਵੇਲੇ ਮੈਂ ਜਦ ਘਰ ਦੇ ਪਿੱਛੇ ਬਣੇ ਬਾਥਰੂਮ 'ਚ ਨਹਾਉਣ ਗਿਆ ਤਾਂ ਸਰਮੁੱਖ ਸਿੰਘ ਨੇ ਮੇਰੀ ਭਾਰੀ ਕੁੱਟਮਾਰ ਕੀਤੀ ਜਿਸਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ, ਫਿਰ ਪ੍ਰੀਵਾਰ ਨੇ ਮੈਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਾਇਆ ਤੇ ਇਸ ਦੀ ਰਿਪੋਰਟ ਵੀ ਪੁਲਿਸ ਚੌਂਕੀ ਬਾਬਾ ਬਕਾਲਾ ਸਾਹਿਬ ਲਿਖਾਈ ਗਈ ਹੈ | ਦਾਰਾ ਸਿੰਘ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਉਸਨੂੰ ਉਸਦੇ ਪੁੱਤਰ ਸਰਮੁੱਖ ਸਿੰਘ ਫੌਜੀ ਤੋਂ ਜਾਨ ਦਾ ਖ਼ਤਰਾ ਹੈ, ਇਸ ਲਈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ |
ਮੈਨੂੰ ਆਪਣੇ ਘਰ ਹੀ ਬੇਗਾਨਿਆਂ ਵਾਂਗ ਜੀਉਣਾ ਪੈ ਰਿਹਾ ਹੈ-ਸਰਮੁੱਖ ਸਿੰਘ ਫੌਜੀ
ਇਸ ਸਬੰਧੀ ਸਰਮੁੱਖ ਸਿੰਘ ਸਾਬਕਾ ਫੌਜੀ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਵਾਇਰਲ ਵੀਡੀਉੇ ਤਸਵੀਰ ਦਾ ਇਕ ਪਾਸਾ ਹੈ, ਜਦ ਕਿ ਬੀਤੀ ਰਾਤ ਮੇਰੇ ਭਰਾ ਜਸਬੀਰ ਸਿੰਘ, ਉਸਦੀ ਪਤਨੀ ਤੇ ਮੇਰੇ ਪਿਤਾ ਸਮੇਤ 5-6 ਅਣਪਛਾਤੇ ਵਿਅਕਤੀਆਂ ਨੇ ਜਦੋਂ ਮੇਰੇ ਘਰ ਦੇ ਪਿੱਛੇ ਆਣ ਕੇ ਮੇਰੇ 'ਤੇ ਹਮਲਾ ਕਰ ਦਿੱਤਾ ਤਾਂ ਮੈਂ ਵੀ ਜਵਾਬੀ ਆਪਣੇ ਬਚਾਅ ਲਈ ਅੱਗੇ ਆਇਆ ਤਾਂ ਸਾਰੇ ਭੱਜ ਨਿਕਲੇ | ਉਸਨੇ ਕਿਹਾ ਕਿ ਉਸਨੇ ਜ਼ਿੰਦਗੀ ਦਾ ਵੱਡਾ ਹਿੱਸਾ ਫੌਜ ਵਿਚ ਗੁਜਾਰ ਦਿੱਤਾ ਹੈ, ਪਰ ਹੁਣ ਉਸਨੂੰ ਹੁਣ ਘਰੋਂ ਦਰਕਿਨਾਰ ਕੀਤਾ ਜਾ ਰਿਹਾ ਹੈ ਤੇ ਉਸਨੂੰ ਆਪਣੇ ਹੀ ਘਰ ਵਿਚ ਬੇਗਾਨਿਆਂ ਵਾਂਗ ਰਹਿਣਾ ਪੈ ਰਿਹਾ ਹੈ ਅਤੇ ਮੇਰੇ ਹੱਕਾਂ ਤੋਂ ਮਹਿਫੂਜ ਰੱਖਿਆ ਜਾ ਰਿਹਾ ਹੈ | ਉਸਨੇ ਕਿਹਾ ਕਿ ਉਸਦੇ ਪਿਤਾ ਝੂਠ ਬੋਲਦੇ ਹਨ ਅਤੇ ਮੇਰੇ ਹਿੱਸੇ ਦੇ ਹੱਕ ਵੀ ਛੋਟੇ ਭਰਾ ਨੂੰ ਦਿੱਤੇ ਜਾ ਰਹੇ ਹਨ, ਜਿਸ ਕਾਰਨ ਮੇਰਾ ਨਰਾਜ਼ ਹੋਣਾ ਸੁਭਾਵਕ ਹੈ | ਉਸਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਵਲੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕਾਰ ਸੇਵਾਵਾਂ ਜਾਰੀ-ਬਾਬਾ ਗੁਰਨਾਮ ਸਿੰ... ਅਗਲੀ ਖ਼ਬਰ ਸਰਕਾਰੀ ਅਧਿਆਪਕ ਦੇ ਕਤਲ ਦੇ ਮਾਮਲੇ 'ਚ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਇਨਸਾਫ਼ ਲੈਣ ਲਈ ਕਮੇਟੀ ਦਾ ਗਠਨ <br/>
Ad Position 24